ਪੰਜਾਬ ਸਰਕਾਰ ਵੱਲੋਂ ਫੌਜ/ਪੈਰਾਮਿਲਟਰੀ ਫੋਰਸ ਲਈ ਮੁਫਤ ਫਿੱਜੀਕਲ ਟਰੇਨਿੰਗ

ਅੰਮ੍ਰਿਤਸਰ 25 ਅਗਸਤ (ਰਾਜੇਸ਼ ਡੈਨੀ) – ਸੀ-ਪਾਈਟ ਕੈਂਪ ਕਪੂਰਥਲਾਂ ਦੇ ਅਧਿਕਾਰੀ ਆਨਰੇਰੀ ਕੈਪਟਨ ਅਜੀਤ ਸਿੰਘ ਨੇ ਅੰਮ੍ਰਿਤਸਰ ਜਿਲ੍ਹੇ ਦੇ ਯੁਵਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫੋਜ ਦੀ ਭਰਤੀ ਲਈ ਅਪਰੈਲ 2023 ਲਿਖਤੀ ਪੇਪਰ ਵਿੱਚ ਪਾਸ ਹੋਏ ਯੁਵਕਾਂ ਲਈ ਪੰਜਾਬ ਸਰਕਾਰ ਦੇ ਸੀ-ਪਾਈਟ ਕੈਂਪ ਥੇਹ ਕਾਂਜਲਾਂ, ਕਪੂਰਥਲਾਂ ਵਿਖੇ ਫਿੱਜੀਕਲ ਟੈਸਟ ਦੀ ਤਿਆਰੀ 01 ਅਗਸਤ 2023 ਨੂੰ ਸ਼ੁਰੂ ਹੋ ਚੁੱਕੀ ਹੈ। ਕੈਂਪ ਦੇ ਅਧਿਕਾਰੀ ਨੇ ਦੱਸਿਆ ਕਿ ਚਾਹਵਾਨ ਨੌਜਵਾਨ ਫਿੱਜੀਕਲ ਟੈਸਟ ਦੀ ਸਿਖਲਾਈ ਲਈ ਜਰੂਰੀ ਦਸਤਾਵੇਜ ਦੀਆ ਫੋਟੋ ਕਾਪੀਆਂ ਜਿਵੇ ਰੋਲ ਨੰਬਰ ਦੀ ਸਲਿਪ,ਆਰ.ਸੀ. ਦੀ ਕਾਪੀ,ਆਧਾਰ ਕਾਰਡ,ਦਸਵੀਂ ਕਲਾਸ ਜਾ ਬਾਰਵੀ ਕਾਲਸ ਦਾ ਸਰਟੀਫਿਕੇਟ,ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਗਰਾਫ ਲੈ ਕੇ ਰਿਪੋਰਟ ਕਰ ਸਕਦੇ ਹਨ। ਟਰੇਨਿੰਗ ਦੌਰਾਨ ਯੂਵਕਾ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ ।

ਕੈਂਪ ਦੇ ਅਧਿਕਾਰੀ ਨੇ ਦੱਸਿਆ ਕਿ ਜਿਵੇ ਸੀ.ਆਰ. ਪੀ. ਐਫ, ਬੀ .ਐਸ਼,ਐਫ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਭਰਤੀ ਲਈ ਅਪਲਾਈ ਕੀਤਾ ਹੋਇਆ ਹੈ । ਫਾਰਮ ਅਪਲਾਈ ਕੀਤੇ ਪ੍ਰਿੰਟ ਦੀ ਕਾਪੀ ਆਪਣੇ ਨਾਲ ਲੈ ਕੇ ਜਲਦੀ ਕੈਂਪ ਵਿੱਚ ਟਰੇਨਿੰਗ ਲਈ ਰਿਪੋਰਟ ਕਰ ਸਕਦਾ ਹੈ। ਯੂਵਕ ਵਧੇਰੇ ਜਾਣਕਾਰੀ ਲਈ ਇਹਨ੍ਹਾਂ ਮੁਬਾਇਲ ਨੰਬਰ 8872802046 ਅਤੇ 9914369376 ਤੇ ਸਪੰਰਕ ਕਰ ਸਕਦੇ ਹਨ ਅਤੇ ਟਰੇਨਿੰਗ ਲੈਣ ਲਈ ਜਲਦੀ ਸੀ-ਪਾਈਟ ਕੈਂਪ ਥੇਹ ਕਾਂਜਲਾ,ਨੇੜੇ ਮਾਡਰਨ ਜੇਲ੍ਹ ਕਪੂਰਥਲਾ ਵਿਖੇ ਆ ਕੇ ਟਰੇਨਿੰਗ ਦਾ ਲਾਭ ਲੈ ਸਕਦੇ ਹਨ।

You May Also Like