ਗੁਰਦਾਸਪੁਰ, 25 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਨੌਜਵਾਨ ਦੀ ਇੰਗਲੈਂਡ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਤਲਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ।ਉਹ 2009 ਵਿਚ ਇੰਗਲੈਂਡ ਗਿਆ ਸੀ, ਜਿਥੇ ਦਿਲ ਦਾ ਦੌਰਾ ਪੈਣ ਨਾਲ ਤਲਵਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਖਬਰ ਪੜੋ : ਮੁੜ ਅਕਾਲੀ ਦਲ ‘ਚ ਸ਼ਾਮਿਲ ਹੋਏ ਮਨਜੀਤ ਸਿੰਘ ਜੀ.ਕੇ
ਦੱਸ ਦੇਈਏ ਕਿ ਤਲਵਿੰਦਰ ਦੇ ਪਿਤਾ ਨੇ 16 ਲੱਖ ਖਰਚ ਕਰਕੇ ਉਨ੍ਹਾਂ ਨੇ ਆਪਣੇ ਪੁੱਤ ਨੂੰ ਇੰਗਲੈਂਡ ਭੇਜਿਆ ਸੀ ਤਾਂ ਜੋ ਉਸ ਦਾ ਭੱਵਿਖ ਬਣ ਜਾਵੇ ਅਤੇ ਪਿੱਛੇ ਵੀ ਘਰ ਦੇ ਹਾਲਾਤ ਸੁਧਰ ਸਕਣ ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਤਲਵਿੰਦਰ ਨੂੰ ਇੰਗਲੈਂਡ ਗਏ 14 ਸਾਲ ਹੋ ਚੁੱਕੇ ਹਨ, ਉਹ ਆਪ ਤਾਂ ਨਹੀਂ ਮੁੜਿਆ ਪਰ ਉਸ ਦੀ ਮੌਤ ਦੀ ਖਬਰ ਨੇ ਬਜ਼ੁਰਗ ਮਾਪਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਤਲਵਿੰਦਰ ਦੀ ਬੇਵਕਤੀ ਮੌਤ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਬਜ਼ੁਰਗ ਮਾਪਿਆਂ ਨੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਉਨ੍ਹਾਂ ਦਾ ਸਸਕਾਰ ਕਰ ਸਕਣ।