ਮੋਦੀ ਸਰਕਾਰ ਦੀ ਕੂਟਨੀਤੀ ਸਦਕਾ ਸੁਰੱਖਿਆ ਪਰਿਸ਼ਦ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਰੂਸ ਨੇ ਕੀਤਾ ਸਮਰਥਨ : ਪਰਮਜੀਤ ਸਿੰਘ ਗਿੱਲ

ਜੀ-20 ਸੰਮੇਲਨ ਦੇ ਸਫਲ ਆਯੋਜਨ ਨਾਲ ਦੇਸ ਦੀ ਵਿਦੇਸ਼ ਨੀਤੀ ਅਤੇ ਕੂਟਨੀਤੀ ਦੀ ਜਿੱਤ ਸੰਭਵ ਹੋਈ

ਬਟਾਲਾ, 29 ਦਸੰਬਰ (ਬਬਲੂ, ਬੋਬੀ ਮਲੋਤਰਾ) – ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਕੂਟਨੀਤੀ ਸਦਕਾ ਸੁਰੱਖਿਆ ਪਰਿਸ਼ਦ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਰੂਸ ਨੇ ਸਮੱਰਥਨ ਕੀਤਾ ਹੈ ਜੋ ਕਿ ਦੇਸ਼ ਲਈ ਵੱਡੀ ਮਾਣ ਵਾਲੀ ਗੱਲ ਹੈ। ਗਿੱਲ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਇਸ ਵੇਲੇ ਪੰਜ ਸਥਾਈ ਅਤੇ 10 ਗੈਰ ਸਥਾਈ ਮੈਂਬਰ ਹਨ। ਭਾਰਤ ਲੰਬੇ ਸਮੇਂ ਤੋਂ ਸਥਾਈ ਮੈਂਬਰਸ਼ਿਪ ਦੀ ਮੰਗ ਕਰ ਰਿਹਾ ਸੀ ਪਰ ਹੁਣ ਵਿਸ਼ਵ ਦੀਆਂ ਬਦਲਦੀਆਂ ਪਰਿਸਥਿਤੀਆਂ ਦੇ ਕਾਰਨ ਰੂਸ ਵੱਲੋਂ ਭਾਰਤ ਦਾ ਸਮਰਥਨ ਕੀਤਾ ਗਿਆ ਹੈ। ਇਸ ਵੇਲੇ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਵਿੱਚ ਇੰਗਲੈਂਡ ,ਚੀਨ ਰੂਸ ,ਅਮਰੀਕਾ ਅਤੇ ਫਰਾਂਸ ਹਨ।

ਇਹ ਵੀ ਖਬਰ ਪੜੋ : ਫਿਰੋਜ਼ਪੁਰ ‘ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਗਿੱਲ ਨੇ ਦੱਸਿਆ ਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੇਵ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਗੱਲਬਾਤ ਤੋਂ ਬਾਅਦ ਕਿਹਾ ਹੈ ਕਿ ਉਹ ਭਾਰਤ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰੀ ਦੀ ਉਮੀਦਵਾਰੀ ਦਾ ਪੁਰਜੋਰ ਸਮਰਥਨ ਕਰਦੇ ਹਨ ਜੋ ਕਿ ਭਾਰਤ ਦੀ ਵਿਦੇਸ਼ ਨੀਤੀ ਦੀ ਵੱਡੀ ਪ੍ਰਾਪਤੀ ਵਜੋਂ ਵੇਖਿਆ ਜਾ ਰਿਹਾ ਹੈ।

ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਜੀ-20 ਸੰਮੇਲਨ ਦਾ ਸਫਲ ਆਯੋਜਨ ਦਿੱਲੀ ਵਿਖੇ ਕੀਤਾ ਗਿਆ ਸੀ ਉਸ ਨਾਲ ਭਾਰਤ ਦੀ ਕੂਟਨੀਤੀ ਅਤੇ ਵਿਦੇਸ਼ ਨੀਤੀ ਦਾ ਡੰਕਾ ਸਾਰੀ ਦੁਨੀਆਂ ਵਿੱਚ ਵੱਜਿਆ ਸੀ ਤੇ ਅੱਜ ਇਹ ਉਸੇ ਕੂਟਨੀਤੀ ਅਤੇ ਵਿਦੇਸ਼ ਨੀਤੀ ਦੀ ਹੀ ਜਿੱਤ ਮੰਨਿਆ ਜਾ ਰਿਹਾ ਹੈ ਕਿ ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਸਮਰਥਨ ਦਿੱਤਾ ਹੈ। ਗਿੱਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਨੂੰ ਇੱਕ ਮਜਬੂਤ ਇਰਾਦੇ ਵਾਲੀ ਸਰਕਾਰ ਮਿਲੀ ਹੈ ਜਿਸ ਨੇ ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਨੂੰ ਬੜੀ ਹੀ ਸੂਝਬੂਝ ਅਤੇ ਸੰਜੀਦਗੀ ਦੇ ਨਾਲ ਸੁਲਝਾਇਆ ਹੈ ।

You May Also Like