ਚੰਡ੍ਹੀਗੜ੍ਹ, 1 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਸਰਕਾਰ ਵੱਲੋਂ 5 ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਨੂੰ ਅਡੀਸ਼ਨਲ ਚੀਫ਼ ਸੈਕਟਰੀ ਬਣਾਇਆ ਗਿਆ ਹੈ।
ਇਹ ਵੀ ਖਬਰ ਪੜੋ : ਜਲੰਧਰ ਦੇ ਪਿੰਡ ਡਰੋਲੀ ਖੁਰਦ ਵਿਖੇ ਪਰਿਵਾਰ ਦੇ ਪੰਜ ਜੀਆਂ ਵਲੋਂ ਖੁਦਕੁਸ਼ੀ
ਇਨ੍ਹਾਂ ‘ਚ 1994 ਬੈਚ ਦੇ ਆਈ.ਏ.ਐੱਸ. ਅਧਿਕਾਰੀ ਵਿਕਾਸ ਪ੍ਰਤਾਪ, ਆਲੇਕ ਸ਼ੇਖਰ, ਡੀ.ਕੇ. ਤਿਵਾਰੀ, ਜੇ. ਐੱਮ. ਬਾਲਾਮੁਰੁਗਨ ਅਤੇ ਤੇਜਬੀਰ ਸਿੰਘ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਅਪੈਕਸ ਸਕੇਲ ਤਹਿਤ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ‘ਚੋਂ ਆਲੋਕ ਸ਼ੇਖਰ ਫਿਲਹਾਲ ਕੇਂਦਰ ‘ਚ ਡੈਪਿਊਟੇਸ਼ਨ ‘ਤੇ ਹਨ, ਜਦਕਿ ਵਿਕਾਸ ਪ੍ਰਤਾਪ ਫਾਈਨੈਂਸ਼ਲ ਕਮਿਸ਼ਨਰ ਟੈਕਸੇਸ਼ਨ ਵਜੋਂ ਸੇਵਾ ਨਿਭਾ ਰਹੇ ਹਨ।