ਕਨੇਡਾ ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਗਿੱਦੜਬਾਹਾ, 2 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – 5 ਸਾਲ ਪਹਿਲਾਂ, ਮਹਿਜ਼ 18 ਸਾਲ ਦੀ ਉਮਰ ‘ਚ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਪਰਿਵਾਰ ਦੀ ਕਮਜ਼ੋਰ ਆਰਥਿਕਤਾ ਨੂੰ ਉੱਚਾ ਚੁੱਕਣ ਤੇ ਚੰਗੇ ਭਵਿੱਖ ਵਾਸਤੇ ਕਨੇਡਾ ਦੇ ਟੋਰਾਂਟੋ ਗਏ ਕਰਨ ਸਿੰਘ (23 ਸਾਲ) ਦੀ ਨਵੇਂ ਸਾਲ ਦੇ ਪਹਿਲੇ ਦਿਨ ਕੈਨੇਡਾ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਕਾਰਨ ਪੂਰੇ ਗਿੱਦੜਬਾਹਾ ‘ਚ ਨਵੇਂ ਸਾਲ ਦੀ ਚੜ੍ਹਦੀ ਸਵੇਰ ਹੀ ਸੋਗ ਦਾ ਮਾਹੌਲ ਬਣ ਗਿਆ।

ਇਹ ਵੀ ਖਬਰ ਪੜੋ : ਪੈਟਰੋਲ-ਡੀਜ਼ਲ ਨੂੰ ਲੈ ਕੇ ਜਨਤਾ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ – ਡਿਪਟੀ ਕਮਿਸ਼ਨਰ

ਮ੍ਰਿਤਕ ਨੌਜਵਾਨ ਕਰਨ ਸਿੰਘ ਸਾਲ 2019 ‘ਚ ਗਿੱਦੜਬਾਹਾ ਤੋਂ ਕੈਨੇਡਾ ਗਿਆ ਸੀ। ਮ੍ਰਿਤਕ ਕਰਨ ਦੀ ਮਾਂ, ਮਾਸੀ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਜੋੜ ਕੇ ਫਰਿਆਦ ਕੀਤੀ ਹੈ। ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ।

ਇਹ ਵੀ ਖਬਰ ਪੜੋ : ਡੇਰਾ ਬਾਬਾ ਨਾਨਕ ਚ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਆਰਥਿਕ ਪੱਖੋਂ ਕਮਜ਼ੋਰ ਮ੍ਰਿਤਕ ਕਰਨ ਸਿੰਘ ਦੇ ਪਰਿਵਾਰ ਨੇ ਦੇਸ਼-ਵਿਦੇਸ਼ ‘ਚ ਵੱਸਦੇ ਹੋਰਨਾਂ ਦਾਨੀ ਸੱਜਣਾਂ ਤੇ ਸਮਾਜ ਸੇਵੀਆਂ ਨੂੰ ਆਰਥਿਕ ਸਹਾਇਤਾ ਵਾਸਤੇ ਅਪੀਲ ਕਰਦਿਆਂ ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਨੇ ਆਰਥਿਕ ਮਦਦ ਸਈ ਲੋਕਾਂ ਨੂੰ ਅਪੀਲੀ ਕੀਤੀ ਤਾਂ ਜੋ ਇਸ ਰਾਸ਼ੀ ਨਾਲ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾ ਸਕੇ ਤੇ ਉਹ ਆਪਣੇ 23 ਵਰ੍ਹਿਆਂ ਦੇ ਨੌਜਵਾਨ ਪੁੱਤ ਦੇ ਅੰਤਿਮ ਦਰਸ਼ਨ ਤੇ ਅੰਤਿਮ ਰਸਮਾਂ ਕਰ ਸਕਣ।

You May Also Like