ਡੇਢ ਮਹੀਨੇ ਪਹਿਲਾਂ ਫਿਲੀਪੀਨਜ਼ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਮਾਣਾ, 13 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਫਿਲੀਪੀਨਜ਼ ਵਿੱਚ ਇੱਕ 35 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਟਿਆਲਾ ਦੇ ਸਮਾਣਾ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਸੀ। 35 ਸਾਲਾਂ ਮਨੀਸ਼ ਸਿੰਗਲਾ ਡੇਢ ਮਹੀਨਾ ਪਹਿਲਾਂ ਹੀ ਰੁਜ਼ਗਾਰ ਦੀ ਭਾਲ ਵਿੱਚ ਫਿਲੀਪੀਨਜ਼ ਗਿਆ ਸੀ। ਦੇਰ ਰਾਤ ਘਰ ‘ਚ ਵੀਡੀਓ ਕਾਲ ਦੌਰਾਨ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਛਾਤੀ ‘ਚ ਦਰਦ ਹੋ ਰਿਹਾ ਸੀ।

ਇਹ ਵੀ ਖਬਰ ਪੜੋ : ਵਿਜੀਲੈਂਸ ਨੇ ਸਹਿਕਾਰਤਾ ਵਿਭਾਗ ਦੇ ਸੀਨੀਅਰ ਸਹਾਇਕ ਨੂੰ 10.000 ਰੁਪਏ ਦੀ ਰਿਸ਼ਵਤ ਲੈਦਿਆ ਰੰਗੇ ਹੱਥੀ ਕੀਤਾ ਕਾਬੂ

ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ 20 ਮਿੰਟ ਬਾਅਦ ਹੀ ਮਿਲੀ, ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਵਿਆਹੁਤਾ ਮਨੀਸ਼ ਸਿੰਗਲਾ ਕਰੀਬ 7 ਲੱਖ ਰੁਪਏ ਖਰਚ ਕੇ ਫਿਲੀਪੀਨਜ਼ ਗਿਆ ਸੀ। ਮਨੀਸ਼ ਸਿੰਗਲਾ ਦੀ ਮੌਤ ਦੀ ਖਬਰ ਮਿਲਦੇ ਹੀ ਰਿਸ਼ਤੇਦਾਰ ਦਿਲਾਸਾ ਦੇਣ ਲਈ ਘਰ ਪਹੁੰਚੇ। ਉਨ੍ਹਾਂ ਦੱਸਿਆ ਕਿ ਪਟਿਆਲਾ ‘ਚ ਉਸ ਦਾ ਕੰਮ ਠੀਕ ਨਹੀਂ ਚੱਲ ਰਿਹਾ ਸੀ, ਜਿਸ ਕਾਰਨ ਉਹ ਕੰਮ ਦੀ ਭਾਲ ‘ਚ ਫਿਲੀਪੀਨਜ਼ ਗਿਆ ਸੀ। ਕੁਝ ਸਮਾਂ ਪਹਿਲਾਂ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਨੀਸ਼ ਸਿੰਗਲਾ ਜੋ ਕਿ ਵਿਆਹਿਆ ਹੋਇਆ ਹੈ, ਉਸ ਦੇ ਪਰਿਵਾਰ ਵਿੱਚ ਇੱਕ ਜਵਾਨ ਧੀ ਵੀ ਹੈ।

You May Also Like