ਮਮਦੋਟ ਤੇ ਮੁੱਦਕੀ ਨਗਰ ਪੰਚਾਇਤ ‘ਚ ਫਾਇਰ ਬਰਗੇਡ ਅਤੇ ਤਲਵੰਡੀ ਭਾਈ ਵਿੱਚ ਸੀਵਰੇਜ ਸਫਾਈ ਦੀ ਮਸ਼ੀਨ ਦੇਣ ਲਈ ਹਲਕਾ ਵਿਧਾਇਕ ਨੇ ਸੋਪਿਆ ਮੰਗ ਪੱਤਰ

ਮਮਦੋਟ, 15 ਜਨਵਰੀ (ਸੰਦੀਪ ਕੁਮਾਰ ਸੋਨੀ) – ਹਲਕਾ ਫਿਰੋਜਪੁਰ ਦਿਹਾਤੀ ਅਧੀਨ ਆਉਂਦੇ ਤਲਵੰਡੀ ਭਾਈ ਨਗਰ ਕੌਂਸਲ ਵਿੱਚ ਸੀਵਰੇਜ ਦੀ ਸਫਾਈ ਕਰਨ ਵਾਲੀ ਮਸ਼ੀਨ ਨਾ ਹੋਣ ਕਾਰਣ ਸਾਫ ਸਫਾਈ ਵਿਵਸਥਾ ਨੂੰ ਲੈ ਕੇ ਲੰਮੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸੇ ਤਰਾਂ ਇਸ ਹਲਕੇ ਦੀਆਂ ਮੁੱਦਕੀ ਅਤੇ ਮਮਦੋਟ ਨਗਰ ਪੰਚਾਇਤਾਂ ਲਈ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾ ਹੋਣ ਕਾਰਨ ਵੀ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਚਨਚੇਤ ਅੱਗ ਲੱਗਣ ਵਾਲੀਆਂ ਘਟਨਾਵਾਂ ਵਿਚ ਭਾਰੀ ਨੁਕਸਾਨ ਉਠਾਉਣਾ ਪੈਦਾ ਹੈ ।

ਇਹ ਵੀ ਖਬਰ ਪੜੋ : ਲੁਧਿਆਣਾ ਚ 2 ਸਕੇ ਭਰਾਵਾਂ ਨੂੰ ਨੌਜਵਾਨਾਂ ਨੇ ਮਾਰੀ ਗੋਲੀ

ਹਲਕੇ ਦੀਆ ਉਕਤ ਮੰਗਾਂ ਸਬੰਧੀ ਅੱਜ ਐਡਵੋਕੇਟ ਰਜਨੀਸ਼ ਦਹੀਆ ਹਲਕਾ ਵਿਧਾਇਕ ਫਿਰੋਜਪੁਰ ਦਿਹਾਤੀ ਵੱਲੋਂ ਸਥਾਨਕ ਸਰਕਾਰ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਗਈ ਤੇ ਮੁੱਦਕੀ ਤੇ ਮਮਦੋਟ ਵਿੱਚ ਲੋੜੀਂਦੀਆਂ ਫਾਇਰ ਬਗਰੇਡ ਦੀਆਂ ਗੱਡੀਆਂ ਅਤੇ ਤਲਵੰਡੀ ਭਾਈ ਵਿੱਚ ਸੀਵਰੇਜ ਸਫਾਈ ਦੀ ਮਸ਼ੀਨ ਦੇਣ ਲਈ ਮੰਗ ਪੱਤਰ ਦਿੱਤਾ ਗਿਆ । ਵਿਧਾਇਕ ਦਹੀਅਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੰਤਰੀ ਜੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਨਾ ਮੰਗਾਂ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੇ ਰਾਹੀ ਬਹੁਤ ਜਲਦ ਮੰਜੂਰ ਕਰਵਾਉਣਗੇ। ਓਹਨਾ ਦੱਸਿਆ ਕਿ ਬਹੁਤ ਜਲਦ ਇਹਨਾਂ ਕਸਬਿਆਂ ਵਿਚ ਇਹ ਸੇਵਾਵਾਂ ਸ਼ੁਰੂ ਹੋ ਜਾਣਗੀਆਂ ।ਇਸ ਸਮੇ ਓਹਨਾ ਨਾਲ ਸੀਨੀਅਰ ਆਗੂ ਬਲਰਾਜ ਸਿੰਘ ਸੰਧੂ , ਦਲਜੀਤ ਸਿੰਘ ਜੋਸਨ ਅਤੇ ਜਸਬੀਰ ਸਿੰਘ ਚੇਅਰਮੈਨ ਐੱਸ ਐੱਮ ਸੀ ਵੀ ਸਨ।

You May Also Like