ਗੁਜਰਾਤ, 18 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੁਜਰਾਤ ਦੇ ਵਡੋਦਰਾ ‘ਚ ਹਰਨੀ ਝੀਲ ‘ਚ ਵੀਰਵਾਰ ਦੁਪਹਿਰ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ‘ਚ 10 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਸਵਾਰ ਬਾਕੀ 13 ਬੱਚਿਆਂ ਅਤੇ ਦੋ ਅਧਿਆਪਕਾਂ ਨੂੰ ਬਚਾਇਆ ਗਿਆ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਖਬਰ ਪੜੋ : ਅੰਮ੍ਰਿਤਸਰ ਚ ਏ.ਐਸ.ਆਈ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮਿਲੀ ਜਾਣਕਾਰੀ ਅਨੁਸਾਰ ਸਾਰੇ ਪੀੜਤ ਵਡੋਦਰਾ ਦੇ ਨਿਊ ਸਨਰਾਈਜ਼ ਸਕੂਲ ਦੇ ਹਨ। ਇਨ੍ਹਾਂ ਵਿਚੋਂ ਕਿਸੇ ਵੀ ਬੱਚੇ ਜਾਂ ਅਧਿਆਪਕ ਨੇ ਲਾਈਫ ਜੈਕੇਟ ਨਹੀਂ ਪਹਿਨੀ ਸੀ। ਇਸ ਕਾਰਨ ਜਦੋਂ ਕਿਸ਼ਤੀ ਪਲਟ ਗਈ ਤਾਂ ਸਾਰੇ ਪਾਣੀ ਵਿਚ ਡੁੱਬ ਗਏ। ਗੁਜਰਾਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਯੇਸੂਦਨ ਗੜ੍ਹਵੀ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ। ਇਹ ਸਰਕਾਰ ਦੇ ਪੀਪੀਪੀ ਮਾਡਲ ਦੀ ਅਸਫਲਤਾ ਹੈ। ਸਰਕਾਰ ਬਹੁਤ ਸਾਰੇ ਠੇਕੇਦਾਰਾਂ ਨੂੰ ਠੇਕੇ ਦਿੰਦੀ ਹੈ ਜੋ ਲਾਈਫ ਜੈਕੇਟਾਂ ਤੋਂ ਬਿਨਾਂ ਕਿਸ਼ਤੀ ਚਲਾ ਰਹੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।
ਇਕ ਬੱਚੇ ਦੀ ਮਾਂ ਨੇ ਰੌਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ 5 ਵਜੇ ਫੋਨ ਕੀਤਾ ਤਾਂ ਅਧਿਆਪਕਾ ਨੇ ਦਸਿਆ ਸੀ ਕਿ ਹਾਦਸਾ ਹੋ ਗਿਆ ਹੈ ਅਤੇ ਬੱਚੇ ਜਾਨਹਵੀ ਹਸਪਤਾਲ ਵਿਚ ਹਨ। ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਕ ਹੋਰ ਬੱਚੇ ਦੀ ਮਾਂ ਨੇ ਦਸਿਆ ਕਿ ਸਾਰੇ ਬੱਚੇ ਸਵੇਰੇ 8 ਵਜੇ ਹਰਨੀ ਵਾਟਰ ਪਾਰਕ ਅਤੇ ਲੇਕ ‘ਚ ਪਿਕਨਿਕ ਲਈ ਗਏ ਸਨ।