ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 50 ਦਿਨਾਂ ਦੀ ਪੈਰੋਲ

ਚੰਡ੍ਹੀਗੜ੍ਹ, 19 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਨੇ ਇੱਕ ਵਾਰ ਫਿਰ 50 ਦਿਨਾਂ ਦੀ ਪੈਰੋਲ ਦਿੱਤੀ ਹੈ। ਅਜੇ 29 ਦਿਨ ਪਹਿਲਾਂ ਹੀ ਰਾਮ ਰਹੀਮ ਫਰਲੋ ਤੋਂ ਬਾਅਦ ਜੇਲ ਪਰਤਿਆ ਸੀ। ਪਰ ਹੁਣ ਇੱਕ ਵਾਰ ਫਿਰ ਉਹ ਜੇਲ੍ਹ ਤੋਂ ਬਾਹਰ ਆ ਜਾਵੇਗਾ।

ਇਹ ਵੀ ਖਬਰ ਪੜੋ : ਜੰਮੂ-ਕਸ਼ਮੀਰ ਚ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਜਵਾਨ ਸ਼ਹੀਦ

ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਹੈ। ਇਸ ਦੌਰਾਨ ਉਹ ਯੂਪੀ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰੁਕਣਗੇ। ਰਾਮ ਰਹੀਮ ਸ਼ੁੱਕਰਵਾਰ ਸ਼ਾਮ ਜਾਂ ਸ਼ਨੀਵਾਰ ਸਵੇਰੇ ਰੋਹਤਕ ਜੇਲ ਤੋਂ ਬਾਹਰ ਆ ਜਾਵੇਗਾ।

You May Also Like