ਪਟਿਆਲਾ, 23 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜਿੰਨੀ ਦੇਰ ਕੋਈ ਕਾਂਗਰਸ ‘ਚ ਹੈ, ਜੇ ਨਿੱਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਨੂੰ ਇਕ ਪਾਸੇ ਰੱਖ ਕੇ ਕਿਸੇ ਵੀ ਮੰਚ ’ਤੇ ਰੱਖ ਸਕਦਾ ਹੈ। ਪਰਨੀਤ ਕੌਰ ਨੂੰ ਪਾਰਟੀ ‘ਚੋਂ ਸਸਪੈਂਡ ਕੀਤਾ ਹੋਇਆ ਹੈ, ਸਸਪੈਂਡ ਤੇ ਪਾਰਟੀ ’ਚੋਂ ਕੱਢਣ ’ਚ ਕੋਈ ਫਰਕ ਨਹੀਂ ਹੁੰਦਾ। ਪਰਨੀਤ ਕੌਰ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ। ਇਹ ਗੱਲ ਕਾਂਗਰਸ ਪਾਰਟੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਵਿਖੇ ਵਰਕਰ ਮਿਲਣੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।
ਇਹ ਵੀ ਖਬਰ ਪੜੋ : ਸ੍ਰੀ ਦਰਬਾਰ ਸਾਹਿਬ ਦੇ ਨੇੜਲੇ ਇਲਾਕੇ ਨੂੰ 2 ਮਹੀਨਿਆਂ ਵਿੱਚ ਕੂੜੇ ਤੋਂ ਮੁਕਤ ਕੀਤਾ ਜਾਵੇ – ਮੀਤ ਹੇਅਰ
ਵੜਿੰਗ ਨੇ ਕਿਹਾ ਕਿ ਜਿਹੜਾ ਵੀ ਪਾਰਟੀ ‘ਚ ਖਰਾਬੀ ਕਰੇਗਾ, ਉਸਨੂੰ ਸਿਰਫ਼ ਨੋਟਿਸ ਨਹੀਂ ਜਾਵੇਗਾ ਸਗੋਂ ਪਾਰਟੀ ‘ਚੋਂ ਬਾਹਰ ਕੱਢਿਆ ਜਾਵੇਗਾ ਤੇ ਇਹ ਚਿਤਾਵਨੀ ਮੇਰੇ ਸਮੇਤ ਹਰ ਕਿਸੇ ਲਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ, ਜਿਸ ਨੇ ਆਪਣਾ ਕੰਮ ਚਲਾਉਣਾ ਹੈ, ਉਹ ਪੰਜੇ ਦਾ ਨਿਸ਼ਾਨ ਲਗਾਏ ਬਿਨਾਂ ਆਪਣਾ ਕੰਮ ਚਲਾਵੇ।