ਅੰਮ੍ਰਿਤਸਰ, 24 ਜਨਵਰੀ (ਸ਼ਾਨ ਏ ਪੰਜਾਬ ਨਿਊਜ਼) – ਇਥੋਂ ਨੇੜਲੇ ਪਿੰਡ ਖਿੱਦੋਵਾਲੀ ਵਿਖੇ ਕਲੋਨੀਆਂ ਅਤੇ ਸੱਤਿਆ ਭਾਰਤੀ ਸਕੂਲ ਨੂੰ ਜਾਣ ਵਾਲੇ ਕੱਚੇ ਰਸਤੇ ਤੋਂ ਲੋਕਾਂ ਨੂੰ ਬਰਸਾਤਾ ਦੇ ਦਿਨਾਂ ਬੱਚਿਆਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ,ਜਿਸ ਨੂੰ ਪੱਕਿਆ ਕਰਨ ਲਈ ਪਿੰਡ ਦੀ ਪੰਚਾਇਤ ਨੇ ਇੰਟਰਲੋਕ ਇੱਟ ਲਾ ਕੇ ਰਸਤੇ ਨੂੰ ਪੱਕਿਆ ਕਰਕੇ ਉਦਘਾਟਨ ਕੀਤਾ।
ਇਹ ਵੀ ਖਬਰ ਪੜੋ : ਸ੍ਰੀ ਮੁਕਤਸਰ ਸਾਹਿਬ ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਇਸ ਮੌਕੇ ਤੇ ਪਿੰਡ ਦੇ ਸਰਪੰਚ ਸ੍ਰ ਸਿਕੰਦਰ ਸਿੰਘ ਨੇ ਕਿਹਾ ਕਿ ਇਹ ਰਸਤਾ ਬਣਾਉਣ ਲੱਗਿਆ ਪੰਚਾਇਤ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਮੌਜੂਦਾ ਸਰਕਾਰ ਦੇ ਪਿੰਡ ਵਿੱਚ ਨੁਮਾਇਦਿਆਂ ਵੱਲੋਂ ਬਾਰ-ਬਾਰ ਪਿੰਡ ਦੇ ਵਿਕਾਸ ਨੂੰ ਰੋਕਿਆ ਜਾ ਰਿਹਾ ਹੈ ਅਤੇ ਕਈ ਜੱਦੋ ਜਹਿਦ ਮਗਰੋਂ ਪਿੰਡ ਦੀ ਕਲੋਨੀ ਅਤੇ ਸਕੂਲ ਨੂੰ ਇਹ ਇੰਟਰ ਰੋਕ ਵਾਲਾ ਰਸਤਾ ਬਣਾ ਕੇ ਦਿੱਤਾ ਗਿਆ ਹੈ।ਇਸ ਮੌਕੇ ਤੇ ਕਿੰਦਰਜੀਤ ਕੌਰ, ਸਿਕੰਦਰ ਸਿੰਘ, ਜੋਧਬੀਰ ਸਿੰਘ ਲੱਕੀ, ਕਲਸਟਨ ਕੋਆਡੀਨੇਟਰ ਸੁਖਵਿੰਦਰ ਸਿੰਘ, ਅੰਗਰੇਜ ਸਿੰਘ, ਮੈਂਬਰ ਰੰਗਾ ਸਿੰਘ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ, ਮਹਾਕਾਲ, ਸਤਨਾਮ ਸਿੰਘ, ਮੈਡਮ ਸੰਦੀਪ ਕੌਰ,ਰਾਜਵਿੰਦਰ ਕੌਰ, ਦਲਜੀਤ ਕੌਰ, ਪਰਮਜੀਤ ਕੌਰ, ਨਵਜੋਤ ਕੌਰ, ਕਰਨਦੀਪ ਕੌਰ ਆਦਿ ਸਾਮਿਲ ਸਨ।