ਅਸਗਠਤ ਖੇਤਰ ਦੀਆਂ ਮਹਿਲਾਵਾਂ ਵਲੋਂ ਕਰਵਾਇਆ ਗਿਆ ਜਨ ਸੁਣਵਾਈ ਸਮਰੋਹ

ਫਿਰੋਜ਼ਪੁਰ 30 ਜਨਵਰੀ (ਸੰਦੀਪ ਕੁਮਾਰ ਸੋਨੀ) – ਸੇਵਾ ਪੰਜਾਬ ਫ਼ਿਰੋਜ਼ਪੁਰ, (ਅਸਗਠਤ ਖੇਤਰ ਦੀਆਂ ਮਹਿਲਾਵਾਂ) ਵਲੋਂ ਜਨ ਸੁਣਵਾਈ ਸਮਾਰੋਹ ਕਰਵਾਇਆ ਗਿਆ ਜਿਸ ਵਿਚ 80 ਘਰੇਲੂ ਕਾਮਗਾਰ ਭੈਣਾਂ ਅਤੇ ਨਗਰ ਨਿਗਮ , ਬਿਜਲੀ ਦਫ਼ਤਰ,WCD ਦਫ਼ਤਰ ਆਦਿ ਅਫਸਰ ਸ਼ਾਮਿਲ ਹੋ ਕੇ ਭੈਣਾਂ ਨੂੰ ਅਲੱਗ ਅਲੱਗ ਆਪਣੀਆਂ ਸਕੀਮਾਂ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਮੁੱਦਿਆ ਤੇ ਚਰਚਾ ਕੀਤੀ।

ਇਹ ਵੀ ਖਬਰ ਪੜੋ : ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਮੇਤ 10 IAS ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਭੈਣਾਂ ਨੇ ਵੀ ਆਪਣੇ ਮੁਹੱਲੇ ਦੇ ਮੁੱਦਿਆ ਤੇ ਗੱਲ ਕੀਤੀ ਜਿਵੇਂ ਕਿ ਕੂੜਾ, ਗਟਰ, ਅਤੇ ਬਿਜਲੀ ਦੀਆਂ ਤਾਰਾਂ ਵਰਗੇ ਕਾਫ਼ੀ ਟਾਈਮ ਤੁ ਚਲ ਰਹੇ ਹਨ ਅਤੇ ਉਨਾਂ ਨੂੰ ਠੀਕ ਕਰਨ ਬਾਰੇ ਬੋਲਿਆ।

ਇਸ ਦੇ ਨਾਲ਼ ਨਾਲ਼ ਬੁਢਾਪਾ ਪੈਨਸ਼ਨ, ਅਪਾਜ ਪੈਨਸ਼ਨ, ਜਤੀਮ ਪੈਂਨਸ਼ਨ ਆਦਿ ਵਰਗੇ ਮੁੱਦਿਆ ਤੇ ਗੱਲ ਕਿਤੀ ਅਗੇਵਾਨ ਭੈਣਾਂ ਜਸਵਿੰਦਰ, ਲੱਛਮੀ, ਰਾਣੀ, ਰੇਖਾ, ਸੀਮਾ,ਗੁਰਚਰਨ, ਸੁਨੀਤਾ, ਮਨਜੀਤ ,ਵੀਨਾ ਨੇ ਸਾਰੇ ਅਫ਼ਸਰਾਂ ਨੂੰ ਸਨਮਾਨ ਕੀਤਾ। ਅਲੱਗ ਅਲੱਗ ਦਫਤਰਾਂ ਤੁ ਆਏ ਅਫ਼ਸਰਾਂ ਨੇ ਭੈਣਾਂ ਦਾ ਅਤੇ ਸੇਵਾ ਪੰਜਾਬ ਦਾ ਧੰਨਵਾਦ ਕੀਤਾ ਅਤੇ ਅੱਗੇ ਵੀ ਏਦਾਂ ਸੰਜੋਗ ਦੇਦੇ ਰਹਿਣ ਦਾ ਵਾਦਾ ਕੀਤਾ।

You May Also Like