ਚੰਡ੍ਹੀਗੜ੍ਹ, 31 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 26 ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਇਹ ਵੀ ਖਬਰ ਪੜੋ : ਅਦਾਲਤ ਨੇ ਭਾਨਾ ਸਿੱਧੂ ਨੂੰ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਚ
ਨਿਲਾਭ ਕਿਸ਼ੋਰ ਨੂੰ ADGP ਐੱਸਟੀਐੱਫ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਐੱਸਕੁਮਾਰ ਵਰਮਾ ਨੂੰ ਇੰਟਰਨਲ ਸਕਿਓਰਿਟੀ ਦੀ ਕਮਾਨ ਸੌਂਪੀ ਗਈ ਹੈ। ਜਸਕਰਨ ਸਿੰਘ ਨੂੰ ਏਡੀਜੀਪੀ ਰੋਪੜ ਰੇਂਜ ਤੇ ਏਡੀਜੀਪੀ ਇੰਟੈਲੀਜੈਂਸ-2 ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ। ਇਨ੍ਹਾਂ ਤਿੰਨ ਅਧਿਕਾਰੀਆਂ ਨੂੰ ਅਜੇ ਬੀਤੇ ਦਿਨੀਂ ਹੀ ਤਰੱਕੀ ਦਿੱਤੀ ਗਈ ਸੀ। ਸਾਰੇ ਤਬਾਦਲੇ ਚੋਣ ਕਮਿਸ਼ਨ ਦੇ ਹੁਕਮਾਂ ਦੇ ਮੱਦੇਨਜ਼ਰ ਕੀਤੇ ਜਾ ਰਹੇ ਹਨ।