ਮਮਦੋਟ, 3 ਫਰਵਰੀ (ਸੰਦੀਪ ਕੁਮਾਰ ਸੋਨੀ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਮਮਦੋਟ ਦੇ ਪ੍ਰੈੱਸ਼ ਸਕੱਤਰ ਰੰਗਾ ਸਿੰਘ ਭੁੱਲਰ ਸਦਰਦੀਨ ਜੋਨ ਝੋਕ ਟਹਿਲ ਸਿੰਘ ਦੇ ਆਗੂ ਸਾਰਜ ਸਿੰਘ ਪੀਰ ਕੇ ਖਾਨਗੜ ਜੋਨ ਸ਼ਹੀਦ ਬਾਬਾ ਗਾਂਧਾਂ ਸਿੰਘ ਜੀ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਕੋਹਾਲਾ ਤੇ ਜ਼ੋਨ ਪ੍ਰੈਸ ਸਕੱਤਰ ਸਾਹਿਬ ਸਿੰਘ ਕੋਹਾਲਾ ਦੀ ਅਗਵਾਈ ਹੇਠ ਪਿੰਡ ਫਰੀਦੇ ਵਾਲਾ ਵਿੱਚ ਨਵੀਂ ਇਕਾਈ ਦਾ ਗਠਨ ਕੀਤਾ ਗਿਆ।
ਇਹ ਵੀ ਖਬਰ ਪੜੋ : ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ਤੇ ਭ੍ਰਿਸ਼ਟਾਚਾਰ ਦਾ ਇਕ ਹੋਰ ਮਾਮਲਾ ਦਰਜ
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਵਾਲਾ ਨੇ ਕਿਹਾ ਕੇ ਜਥੇਬੰਦ ਹੋਣਾ ਸਮੇਂ ਦੀ ਲੋੜ ਹੈ ਕਿਉਂਕਿ ਮੋਦੀ ਸਰਕਾਰ ਕਿਸਾਨ ਮਾਰੂ ਨੀਤੀਆਂ ਦਿਨ ਪ੍ਰਤੀ ਦਿਨ ਲਾਗੂ ਕਰ ਰਹੀ ਹੁਣ ਵੀ ਅੰਦਰ ਖਾਤੇ ਕਾਰਪੋਰੇਟ ਘਰਾਣਿਆਂ ਨਾਲ ਸਮਝੌਤੇ ਕਰਕੇ ਖੇਤੀ ਮੰਡੀ ਨੂੰ ਤੋੜਨਾ ਚਾਹੁੰਦੀ ਹੈ ਤੇ ਕਿਸਾਨਾਂ ਨੂੰ ਜਮੀਨਾਂ ਤੋਂ ਬਾਹਰ ਕਰਨਾ ਚਾਹੁੰਦੀ ਹੈ ਇਸ ਮੌਕੇ ਉਹਨਾਂ ਨੇ 13 ਫਰਵਰੀ ਨੂੰ ਦਿੱਲੀ ਅੰਦੋਲਨ ਵਿੱਚ ਵੱਧ ਚੜ ਕੇ ਪਰਿਵਾਰਾਂ ਸਮੇਤ ਹਿੱਸਾ ਲੈਣ ਤਾਂ ਜੋ ਇਹ ਖੇਤੀ ਮਾਰੂ ਸਮਝੌਤੇ ਰੱਦ ਕਰਵਾ ਸਕੀਏ ਤੇ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾ ਸਕੀਏ ! ਇਸ ਮੌਕੇ ਪਿੰਡ ਫਰਿਦੇਵਾਲਾ ਵਿੱਚ ਚੁਣੇ ਗਏ ਅਹੁਦੇਦਾਰ ਪ੍ਰਧਾਨ ਪੂਰਨ ਸਿੰਘ, ਸਕੱਤਰ ਝਿਰਮਲ ਸਿੰਘ, ਖਜਾਨਚੀ ਗੁਰਨਾਮ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ, ਮੀਤ ਸਕੱਤਰ ਹਰਜਿੰਦਰ ਸਿੰਘ, ਸੁਰਜੀਤ ਸਿੰਘ, ਨਵਦੀਪ ਸਿੰਘ, ਪ੍ਰਦੀਪ ਸਿੰਘ,ਕੁਲਵੰਤ ਸਿੰਘ, ਬੋਹੜ ਸਿੰਘ, ਰਾਜੂ,ਕਸ਼ਮੀਰ ਸਿੰਘ, ਮਨਜੀਤ ਸਿੰਘ, ਦਾਰਾ ਸਿੰਘ, ਗੁਰਮੀਤ ਸਿੰਘ, ਭੁਪਿੰਦਰ ਸਿੰਘ ਤੇ ਹੋਰ ਆਦਿ ਅੋਦੇਦਾਰਾਂ ਦੀ ਚੋਣ ਕੀਤੀ ਗਈ