ਮਮਦੋਟ, 4 ਫਰਵਰੀ (ਸੰਦੀਪ ਕੁਮਾਰ ਸੋਨੀ) – ਆਮ ਆਦਮੀ ਪਾਰਟੀ ਪੰਜਾਬ ਵੱਲੋ ਜਿਲਾ ਫਿਰੋਜ਼ਪੁਰ ਤੋਂ ਐਸ ਸੀ ਵਿੰਗ ਦੇ ਜਿਲਾ ਪ੍ਰਧਾਨ ਪ੍ਰਕਾਸ਼ ਸਿੰਘ ਵੜਵਾਲ ਦਾ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਉ ਕੇ ਅਤੇ ਮਮਦੋਟ ਟੀਮ ਵੱਲੋਂ ਨਵ ਨਿਯੁਕਤ ਜਿਲਾ ਪ੍ਰਧਾਨ ਪ੍ਰਕਾਸ਼ ਸਿੰਘ ਵੜਵਾਲ ਨੂੰ ਸਿਰਪਾਓ ਪਾ ਕੇ ਤੇ ਮਿਠਾਈ ਨਾਲ ਮੂੰਹ ਮਿੱਠਾ ਕਰਵਾ ਕੇ ਐੱਸ ਵਿੰਗ ਦਾ ਜਿਲਾ ਪ੍ਰਧਾਨ ਬਣਨ ਤੇ ਵਧਾਈਆਂ ਦਿੱਤੀਆ ਗਈਆ। ਇਸ ਮੌਕੇ ਸਮੂਹ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਊ ਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਮਿਹਨਤੀ ਵਰਕਰਾਂ ਦਾ ਹਮੇਸ਼ਾਂ ਮੁੱਲ ਪਾਉਂਦੀ ਹੈ ਪ੍ਰਕਾਸ਼ ਸਿੰਘ ਵੜਵਾਲ ਨੂੰ ਇਹ ਸਨਮਾਨ ਮਿਹਨਤੀ ਵਰਕਰ ਹੋਣ ਕਰਕੇ ਮਿਲਿਆ ਹੈ ਅਤੇ ਸਾਨੂੰ ਯਕ਼ੀਨ ਹੈ ਕਿ ਉਹ ਇਸ ਅਹੁਦੇ ਦਾ ਸਨਮਾਨ ਕਰਦੇ ਹੋਏ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ।
ਇਹ ਵੀ ਖਬਰ ਪੜੋ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਇਸ ਮੌਕੇ ਨਵ ਨਿਯੁਕਤ ਜਿਲਾ ਪ੍ਰਧਾਨ ਪ੍ਰਕਾਸ਼ ਸਿੰਘ ਵੜਵਾਲ ਨੇ ਸਾਰੇ ਆਪ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਪਾਰਟੀ ਵੱਲੋ ਮਿਲੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਵਧਾਈ ਦੇਣ ਸਮੇਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਉ ਕੇ, ਬਲਾਕ ਪ੍ਰਧਾਨ ਬਗੀਚਾ ਸਿੰਘ, ਬਲਾਕ ਪ੍ਰਧਾਨ ਸੰਜੀਵ ਧਵਨ, ਬਲਾਕ ਪ੍ਰਧਾਨ ਗੁਰਨਾਮ ਸਿੰਘ ਹਜਾਰਾ, ਆਪ ਆਗੂ ਬਲਵਿੰਦਰ ਸਿੰਘ ਲੱਡੂ, ਆਪ ਯੂਥ ਆਗੂ ਗੁਰਮੀਤ ਸਿੰਘ ਹੀਰਾ, ਸਰਪੰਚ ਸੁਰਜੀਤ ਸਿੰਘ ਮਸਤਾ ਗੱਟੀ 1, ਆਪ ਯੂਥ ਆਗੂ ਹੁਸ਼ਿਆਰ ਸਿੰਘ ਗੋਪੀ, ਸਰੰਪਚ ਪਿੱਪਲ ਸਿੰਘ, ਸਰੰਪਚ ਪਰਗਟ ਸਿੰਘ, ਸਰੰਪਚ ਸੁਖਵਿੰਦਰ ਸਿੰਘ, ਆਪ ਯੂਥ ਆਗੂ ਪਰਮਜੀਤ ਛਾਂਗਾ, ਸਰੰਪਚ ਸੁਰਜੀਤ, ਲਾਡੀ ਹਜਾਰਾ, ਡਾ ਰੂਪ ਸਿੰਘ, ਆਦਿ ਹਾਜ਼ਰ ਸਨ।