ਹੰਸ ਫਾਊਂਡੇਸ਼ਨ ਟੀਮ ਨੇ ਵਿਸ਼ਵ ਕੈਂਸਰ ਦਿਵਸ ਮੌਕੇ ਮਮਦੋਟ ਵਿਖੇ ਲਗਾਇਆ ਵਿਸ਼ੇਸ਼ ਕੈਂਪ

ਡਾਕਟਰਾ ਦੀ ਟੀਮ ਨੂੰ ਨਗਰ ਪੰਚਾਇਤ ਦੇ ਕੌਂਸਲਰਾ ਨੇ ਕੀਤਾ ਸਨਮਾਨਿਤ

ਮਮਦੋਟ 5 ਫਰਵਰੀ (ਸੰਦੀਪ ਕੁਮਾਰ ਸੋਨੀ) – ਵਿਸ਼ਵ ਕੈਂਸਰ ਦਿਵਸ ਦੇ ਮੌਕੇ ‘ਤੇ, ਹੰਸ ਫਾਊਂਡੇਸ਼ਨ, ਮਮਦੋਟ ਦੀ ਟੀਮ ਨੇ ਲੋਕਾਂ ਨੂੰ ਕੈਂਸਰ ਦੇ ਲੱਛਣਾਂ , ਰੋਕਥਾਮ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਇੱਕ ਹੈਲਥ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡਾਕਟਰ ਅੰਕੁਰ ਪ੍ਰੀਤ ਜਲੰਧਰ ਵੱਲੋਂ ਸਿਹਤ ਜਾਂਚ, ਕਾਊਂਸਲਿੰਗ ਆਦਿ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਸਿਹਤ ਕੈਂਪ ਵਿੱਚ ਹੰਸ ਫਾਊਂਡੇਸ਼ਨ ਦੀ ਟੀਮ ਵੱਲੋਂ ਪੀਸੀ ਅਨੁਰੋਧ ਕਰਨਾਲ, ਐਸਪੀਓ ਸ਼ਿਵਾਲੀ ਚੌਧਰੀ, ਲੈਬ ਟੈਕਨੀਸ਼ੀਅਨ ਵਿਕਰਮ ਸਿੰਘ, ਫਾਰਮਾਸਿਸਟ ਸਾਹਿਲ ਸ਼ਰਮਾ, ਪਾਇਲਟ ਰਣਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਐਮ ਸੀ ਸੋਨੂੰ ਸੇਠੀ, ਐਮ ਸੀ ਰਿੱਕੀ ਧਵਨ, ਬੱਬੂ ਸ਼ਰਮਾ, ਪ੍ਰੇਮ ਵਿਜ, ਸੋਨੂੰ ਧਵਨ, ਕਾਕਾ ਮਨਚੰਦਾ , ਸਚਿਨ ਸ਼ਰਮਾ ਚਿੰਟੂ ਆਦਿ ਹਾਜ਼ਰ ਸਨ।

You May Also Like