ਡਾ. ਐਸ.ਐਸ. ਖਾਲਸਾ ਦੀ ਪੁਸਤਕ ‘ਸਾਦਾ ਅਤੇ ਸਿੱਧਾ ਕਾਮਯਾਬੀ ਦਾ ਰਾਜ’ ਲੋਕ ਅਰਪਣ

ਅੰਮ੍ਰਿਤਸਰ 27 ਅਗਸਤ (ਰਾਜੇਸ਼ ਡੈਨੀ) – ਪੰਜਾਬੀ ਨਵ-ਪ੍ਰਕਾਸ਼ਿਤ ਪੁਸਤਕ ‘ਸਾਦਾ ਅਤੇ ਸਿੱਧਾ ਕਾਮਯਾਬੀ ਦਾ ਰਾਜ’ ਦੇ ਰਚੇਤਾ ਡਾ. ਐਸ.ਐਸ. ਖਾਲਸਾ ਨੇ ਭਾਈ ਸਰਦਾਰਾ ਸਿੰਘ ਯਾਦਗਾਰੀ ਗੁਰਮਤਿ ਲਾਇਬ੍ਰੇਰੀ ਮੋਹਾਲੀ ਦੇ ਸਹਿਯੋਗ ਨਾਲ ਗੁਰਬਾਣੀ ਚਾਨਣ ਸੰਸਥਾ ਦੇ ਮੁੱਖੀ ਭਾਈ ਕੁਲਬੀਰ ਸਿੰਘ, ਇੰਜੀਨੀਅਰ ਜਗਦੀਸ਼ ਸਿੰਘ, ਭਾਈ ਰਘਬੀਰ ਸਿੰਘ, ਭਾਈ ਗੁਲਜਾਰ ਸਿੰਘ, ਭਾਈ ਹਰਨੇਕ ਸਿੰਘ, ਡਾ. ਗੁਰਬਚਨ ਸਿੰਘ ਕੋਲੋ ਸਾਂਝੇ ਤੌਰ ‘ਤੇ ਰੀਲੀਜ਼ ਦੀ ਰਸਮ ਅਦਾਇਗੀ ਕਰਵਾਈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ-ਪ੍ਰਕਾਸ਼ਿਤ ਪੰਜਾਬੀ ਪੁਸਤਕ ‘ਸਾਦਾ ਅਤੇ ਸਿੱਧਾ ਕਾਮਯਾਮੀ ਦਾ ਰਾਜ’ ਦੇ ਲੇਖਕ ਡਾ. ਐਸ.ਐਸ. ਖਾਲਸਾ ਨੇ ਦੱਸਿਆ ਕਿ ਇਹ ਪੁਸਤਕ ਨੋਜਵਾਨਾਂ ਦਾ ਇਕ ਮਾਰਗ ਦਰਸ਼ਨ ਇਸ ਕਰਕੇ ਤਹਿ ਕਰੇਗੀ, ਕਿਉਂਕਿ ਇਸ ਪੁਸਤਕ ‘ਚ ਸਕਾਰਾਤਮਕ ਉੱਚੀ-ਸੁੱਚੀ ਸੋਚ ਦੇ ਸੁਪਨੇ, ਉੱਚਾ ਚਰਿੱਤਰ ਤੇ ਰਵੱਈਏ, ਆਰਥਿਕ ਆਜ਼ਾਦੀ, ਸਖਸ਼ੀਅਤ ਨਿਰਮਾਣ, ਕਾਮਯਾਬੀ ਦੇ ਰਸਤੇ, ਸੁਪਨੇ ਵੇਖਣ ਤੇ ਪੂਰੇ ਕਰਨ ਲਈ ਯਤਨ ਆਰੰਭਣ, ਆਪਣੇ ਆਪ ‘ਤੇ ਵਿਸ਼ਵਾਸ਼ ਕਰਕੇ ਸਫਲ ਇਨਸਾਨ ਬਣਨ ਅਤੇ ਗਲਤੀਆਂ ਦੇ ਤਜ਼ਰਬੇ ਤੋਂ ਸਿਖ ਕੇ ਕਾਮਯਾਬੀ ਦੀ ਮੰਜ਼ਿਲ ਹਾਸਲ ਕਰਨ ਆਦਿ ਵਿਿਸ਼ਆ ਨੂੰ ਦੂਰਅੰਦੇਸ਼ੇ ਨਜ਼ਰੀਏ ਅਨੁਸਾਰ ਛੂਹਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਾਉਣ ‘ਚ ਐਲਨ ਹੈਰੀ ਕੈਨੇਡਾ ਦਾ ਵੀ ਪੂਰਨ ਸਹਿਯੋਗ ਰਿਹਾ ਹੈ। ਇਸ ਮੌਕੇ ਐਲਨ ਹੈਰੀ ਕੈਨੇਡਾ ਨੇ ਕਿਹਾ ਕਿ ਲੇਖਕ ਡਾ. ਐਸ.ਐਸ. ਖਾਲਸਾ ਨੇ ਆਪਣੀ ਪੁਸਤਕ ‘ਸਾਦਾ ਅਤੇ ਸਿੱਧਾ ਕਾਮਯਾਬੀ ਦਾ ਰਾਜ’ ਵਿਚ ਸ਼ਬਦਾਂ ਨੂੰ ਪੂਰੇ ਵਿਉਂਤਬੰਦ ਤਰੀਕੇ ਨਾਲ ਪਰੋ ਕੇ ਦਰਸ਼ਕਾਂ ਦੇ ਰੂ-ਬ-ਰੂ ਕੀਤਾ ਹੈ ਅਤੇ ਇਸ ਪੁਸਤਕ ਵਿਚ ਭਰਪੂਰ ਤੇ ਮਹੱਤਵਪੂਰਨ ਜਾਣਕਾਰੀ ਨੂੰ ਪੜ੍ਹ ਕੇ ਕਾਮਯਾਬੀ ਦਾ ਰਾਜ ਹਾਸਿਲ ਕੀਤਾ ਜਾ ਸਕਦਾ ਹੈ। ਐਲਨ ਹੈਰੀ ਕੈਨੇਡਾ ਅਤੇ ਹੋਰ ਨਾਮਵਰ ਸਖਸ਼ੀਅਤਾਂ ਨੇ ਡਾ. ਖਾਲਸਾ ਦੀ ਇਸ ਬੇਮਿਸਾਲ ਪ੍ਰਾਪਤੀ ਲਈ ਢੇਰ ਸਾਰੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।

You May Also Like