ਮਮਦੋਟ ਵਿਖੇ ਸਕੂਲੀ ਵਿਦਿਆਰਥਣਾ ਨੂੰ ਵੰਡੀਆਂ ਵੋਕੇਸ਼ਨਲ ਕਿੱਟਾਂ 

ਮਮਦੋਟ, 9 ਫਰਵਰੀ (ਸੰਦੀਪ ਕੁਮਾਰ ਸੋਨੀ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਹੋਰ ਸਹੂਲਤਾਂ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਸਕੀਮਾਂ ਤਹਿਤ ਅੱਜ ਐਡਵੋਕੇਟ ਰਜਨੀਸ਼ ਦਹੀਆ ਐਮ ਐਲ ਏ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਮਦੋਟ ਵਿਖੇ ਵਿਦਿਆਰਥਣਾ ਨੂੰ ਲੋੜੀਂਦੀਆਂ ਵੋਕੇਸ਼ਨਲ ਕਿਟਾ ਵੰਡੀਆਂ ਗਈਆਂ।

ਇਹ ਵੀ ਖਬਰ ਪੜੋ : IPS ਮਧੂਪ ਕੁਮਾਰ ਤਿਵਾੜੀ ਚੰਡੀਗੜ੍ਹ ਦੇ ਨਵੇਂ DGP ਨਿਯੁਕਤ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ ਦੇ ਪ੍ਰਭਾਰੀ ਬਲਰਾਜ ਸਿੰਘ ਸੰਧੂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਮਿਆਰੀ ਸਿੱਖਿਆ ਦੇ ਹਰ ਤਰ੍ਹਾਂ ਦੇ ਮੌਕੇ ਉਪਲਬਧ ਕਰਾਉਣ ਵਾਸਤੇ ਵਚਨਬੱਧ ਹੈ।

ਇਹ ਵੀ ਖਬਰ ਪੜੋ :  ਵਿਜੀਲੈਂਸ ਵੱਲੋਂ 42,000 ਰੁਪਏ ਦੀ ਰਿਸ਼ਵਤ ਲੈਂਦਾ ਮਾਲ ਪਟਵਾਰੀ ਗ੍ਰਿਫਤਾਰ

ਉਹਨਾਂ ਦੱਸਿਆ ਕਿ ਬਹੁਤ ਜਲਦ ਇੱਥੇ ਸਕੂਲ ਆਫ ਐਮੀਨੈਂਸ ਦੀ ਬਿਲਡਿੰਗ ਵੀ ਬਣਨੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਸਕੂਲ ਪ੍ਰਿੰਸੀਪਲ ਰਬੀਨਾ ਚੋਪੜਾ ਨੇ ਸਕੂਲੀ ਵਿਦਿਆਰਥੀਆਂ ਅਤੇ ਵਿਦਿਆਰਥਣਾ ਨੂੰ ਮਿਆਰੀ ਸਿਖਿਆ ਉਪਲਬਧ ਕਰਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਸੰਜੀਵ ਕੁਮਾਰ ਚਿੰਟੂ ਧਵਨ ਬਲਾਕ ਪ੍ਰਧਾਨ ਸ਼ਹਿਰੀ, ਜਸਬੀਰ ਸਿੰਘ ਮੈਂਬਰ ਸਕੂਲ ਮੈਨੇਜਮੈਂਟ ਕਮੇਟੀ, ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਜੋਸਨ ਰਹੀਮੇ ਕੇ, ਅਧਿਆਪਕਾ ਹੀਰਾ ਦੇਵੀ, ਅਜੇ ਕੁਮਾਰ ਰਵਿੰਦਰ ਸਿੰਘ ਕਮਲ ਸਰ ਅਤੇ ਰਾਜੇਸ਼ ਜੈਨ ਵੀ ਹਾਜ਼ਰ ਸਨ।

You May Also Like