ਬਰਨਾਲਾ ‘ਚ AGTF ਵਲੋਂ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ

ਬਰਨਾਲਾ, 18 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬਰਨਾਲਾ ‘ਚ ਵੱਡਾ ਐਨਕਾਊਂਟਰ ਹੋਇਆ ਹੈ। ਇਥੇ ਐਨਕਾਊਂਟਰ ਵਿਚ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ। ਇਹ ਐਨਕਾਊਂਟਰ AGTF ਵੱਲੋਂ ਕੀਤਾ ਗਿਆ ਹੈ। AGTF ਨੇ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ ਹੈ। ਕਾਲਾ ਧਨੌਲਾ ਇੱਕ ਹਿਸਟਰੀ ਸ਼ੀਟਰ ਸੀ। ਕਾਲਾ ਧਨੌਲਾ A ਕੈਟਾਗਰੀ ਦਾ ਗੈਂਗਸਟਰ ਸੀ । ਇਸ ਗੈਂਗਸਟਰ ‘ਤੇ 60 ਤੋਂ ਵੱਧ ਮਾਮਲੇ ਦਰਜ ਸਨ।

ਦੱਸ ਦੇਈਏ ਕਿ ਏਜੀਟੀਐਫ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਕਾਲਾ ਧਨੌਲਾ ਇਸ ਇਲਾਕੇ ਦੇ ਵਿਚ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਇਸ ’ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਜਾਲ ਵਿਛਾ ਕੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੈਂਗਸਟਰ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ ਹੈ।

You May Also Like