ਹੁਸ਼ਿਆਰਪੁਰ ਚ ਦਰਖੱਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਹਾਦਸੇ ਚ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ

ਹੁਸ਼ਿਆਰਪੁਰ, 19 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਹਰਿਆਣਾ ਮੇਨ ਰੋਡ ਨੇੜੇ ਮੱਲਣ ਦਾ ਆਰਾ ਵਿਖੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਇਕ ਤੇਜ਼ ਰਫ਼ਤਾਰ ਕਾਰ ਦਰਖੱਤ ਨਾਲ ਟਕਰਾ ਗਈ। ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਿਚ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਧੀ ਦੀ ਡੋਲੀ ਵਿਦਾ ਕਰਨ ਤੋਂ ਬਾਅਦ ਪ੍ਰਵਾਰ ਪੈਲਿਸ ਤੋਂ ਜਾ ਰਿਹਾ ਸੀ ਕਿ ਅਚਾਨਕ ਸੜਕ ‘ਤੇ ਅਵਾਰਾ ਪਸ਼ੂ ਆ ਗਿਆ। ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਸਫੇਦੇ ‘ਚ ਜਾ ਟਕਰਾਈ। ਹਾਦਸੇ ਵਿਚ ਪੋਤੇ ਸਾਹਿਲ ਕਟੋਚ ਤੇ ਦਾਦੇ ਰੋਸ਼ਨ ਲਾਲ ਦੀ ਮੌਕੇ ‘ਤੇ ਮੌਤ ਹੋ ਗਈ ਤੇ ਦੋ ਪ੍ਰਵਾਰਕ ਮੈਂਬਰ ਜ਼ਖ਼ਮੀ ਹੋ ਗਏ।

ਇਹ ਵੀ ਖਬਰ ਪੜੋ : ਵਿਜੀਲੈਂਸ ਨੇ ਤਹਿਸੀਲਦਾਰ ਦੇ ਨਾਮ ‘ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਚ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਤੇ ਜਿਥੇ ਡਾਕਟਰਾਂ ਵੱਲੋਂ ਇਕ ਨੌਜਵਾਨ ਨੂੰ ਜਲੰਧਰ ਰੈਫਰ ਕਰ ਦਿਤਾ ਗਿਆ ਜਾਣਕਾਰੀ ਅਨੁਸਾਰ ਸਾਹਿਲ ਕਟੋਚ ਫੌਜ ਵਿਚ ਸੀ ਤੇ ਭੈਣ ਦੇ ਵਿਆਹ ਲਈ ਛੁੱਟੀ ‘ਤੇ ਆਇਆ ਹੋਇਆ ਸੀ। ਮ੍ਰਿਤਕ ਹੁਸ਼ਿਆਰਪੁਰ ਦੇ ਪਿੰਡ ਸੈਚ ਦੇ ਰਹਿਣ ਵਾਲੇ ਸਨ।

You May Also Like