ਖੰਨਾ, 24 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸ਼ਨਿੱਚਰਵਾਰ ਸਵੇਰੇ ਨੈਸ਼ਨਲ ਹਾਈਵੇਅ ਖੰਨਾ ‘ਤੇ ਦਰਦਨਾਕ ਹਾਦਸਾ ਵਾਪਰਿਆ ਜਿਸ ਵਿਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਹਾਦਸਾ ਰੋਡ ‘ਤੇ ਟਰੱਕ ਤੇ ਇਨੋਵਾ ਕਾਰ ਵਿਚਾਲੇ ਭਿਆਨਕ ਟੱਕਰ ਹੋ ਜਾਣ ਨਾਲ ਵਾਪਰਿਆ। ਮ੍ਰਿਤਕ ਕਾਰ ਡਰਾਈਵਰ ਆਪਣੇ ਪਿੱਛੇ ਪਤਨੀ, ਇਕ ਛੋਟਾ ਬੱਚਾ ਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ। ਉਸ ਨੇ ਕੁਝ ਸਮੇਂ ਬਾਅਦ ਵਿਦੇਸ਼ ਜਾਣਾ ਸੀ।
ਇਹ ਵੀ ਖਬਰ ਪੜੋ : ਅੰਮ੍ਰਿਤਸਰ ਪੁਲਿਸ ਵੱਲੋਂ 4 ਕਿਲੋ ਹੈਰੋਇਨ, 2 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਪਿਸਤੌਲ ਸਮੇਤ ਵਿਅਕਤੀ ਕਾਬੂ
ਮ੍ਰਿਤਕ ਦੇ ਸਾਲੇ ਨੇ ਦੱਸਿਆ ਕਿ ਉਸ ਦਾ ਜੀਜਾ ਜਲੰਧਰ ਨੇੜੇ ਗੁਰਾਇਆ ਵਿਖੇ ਰਹਿੰਦਾ ਸੀ। ਉਹ ਦਿੱਲੀ ਤੋਂ ਸਵਾਰੀ ਛੱਡ ਕੇ ਘਰ ਪਰਤ ਰਿਹਾ ਸੀ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਜਲਦੀ ਘਰ ਪਹੁੰਚਣ ਦੀ ਗੱਲ ਕਹੀ ਸੀ ਪਰ ਕੁਝ ਸਮੇਂ ਬਾਅਦ ਹੀ ਹਾਦਸਾ ਵਾਪਰ ਗਿਆ।
ਸੜਕ ਤੋਂ ਲੰਘ ਰਹੇ ਰਾਹਗੀਰ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਕਾਰ ਚਾਲਕ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਅਨੁਸਾਰ ਕਾਰ ਤੇ ਟਰੱਕ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ ਹੋ ਗਈ ਹੈ। ਪੁਲਿਸ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।