ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਨੀਆਂ ਸਾਡਾ ਅਹਿਮ ਫਰਜ਼ : ਆਸ਼ੂ ਬੰਗੜ
ਮਮਦੋਟ 27 ਅਗਸਤ (ਲਛਮਣ ਸਿੰਘ ਸੰਧੂ) – ਬੰਗੜ ਸੁਪਰ ਸਪੈਸ਼ਲੀਟੀ ਹਸਪਤਾਲ ਜ਼ੀਰਾ ਗੇਟ ਫਿਰੋਜ਼ਪੁਰ ਵਿਖੇ ਹੱਡੀਆਂ ਦੀ ਕਮਜ਼ੋਰੀ (BMD ਟੈਸਟ) ਅਤੇ ਲਿਵਰ ਦੀ ਜਾਂਚ ਸਬੰਧੀ (ਫਾਈਬਰੋ ਸਕੈਨ) ਇੱਕ ਮੁਫ਼ਤ ਕੈਂਪ ਐਤਵਾਰ ਨੂੰ 10 ਤੋ 2 ਵਜ਼ੇ ਤੱਕ ਲਗਾਇਆ ਗਿਆ ਜਿਸ ਵਿਚ ਕਰੀਬ 373 ਮਰੀਜ਼ਾਂ ਦੀ ਜਾਂਚ ਮੁਫ਼ਤ ਕੀਤੀ ਗਈ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਆਸ਼ੂ ਬੰਗੜ ਐਮ ਡੀ, ਡਾਕਟਰ ਅਜਾਜ ਸ਼ਾਹ ਨੇ ਦੱਸਿਆ ਕਿ ਫਾਈਬਰੋ ਸਕੈਨ ਮਸ਼ੀਨ ਨਾਲ ਲਿਵਰ ਦੀ ਸ਼ੁਰੂਆਤੀ ਬਿਮਾਰੀਆਂ ਦੀ ਸਟੇਜ ਦਾ ਪਤਾ ਲੱਗਦਾ ਹੈ ਇਹ ਬਿਲਕੁਲ ਅਲਟਰਾਸਾਊਂਡ ਵਾਂਗ ਹੀ ਹੁੰਦਾ ਹੈ ਆਸ਼ੂ ਬੰਗੜ ਨੇ ਇਹ ਵੀ ਦੱਸਿਆ ਕਿ ਹੁਣ ਫਿਰੋਜ਼ਪੁਰ ਵਾਸੀਆਂ ਨੂੰ ਕਿਤੇ ਦੂਰ ਦੁਰੇਡੇ ਜਾਣ ਦੀ ਲੋੜ ਨਹੀਂ ਉਹਨਾਂ ਦੱਸੀਆਂ ਕਿ ਮਹਿਗਾਈ ਦੇ ਜ਼ਮਾਨੇ ਵਿੱਚ ਬੰਗੜ ਸੁਪਰ ਸਪੈਸ਼ਲੀਟੀ ਹਸਪਤਾਲ ਜ਼ੀਰਾ ਗੇਟ ਫਿਰੋਜ਼ਪੁਰ ਦੀ ਇੱਕੋ ਛੱਤ ਹੇਠ ਹਰ ਤਰ੍ਹਾਂ ਦੀ ਇਲਾਜ਼ ਕੀਤੇ ਜਾਂਦੇ ਹਨ ਉਹਨਾਂ ਦੱਸਿਆ ਕਿ ਓ ਪੀ ਡੀ ਖ਼ਰਚਾ ਸਿਰਫ਼ 10 ਰੁਪਏ ਵਿੱਚ ਰੱਖਿਆ ਗਿਆ ਹੈ। ਇਸ ਮੌਕੇ ਜਗਜੀਤ ਸਿੰਘ, ਡਾਕਟਰ ਨਿਸ਼ਾਂਤ ਪਵਾਰ, ਡਾਕਟਰ ਨਵਜੋਤ ਕੌਰ ਲੂਨਾ, ਡਾਕਟਰ ਹਰਬਿੰਦਰ ਸਿੰਘ, ਡਾਕਟਰ ਨਵੀਨ ਕੁਮਾਰ, ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਕਾਰਤਿਕ ਕੁਮਾਰ, ਡਾਕਟਰ ਗਗਨਦੀਪ ਸਿੰਘ, ਡਾਕਟਰ ਕੁਲਦੀਪ ਸਿੰਘ ਧੀਰਾ ਪੱਤਰਾਂ, ਨਿਸ਼ਾਨ ਸਿੰਘ ਅਰਮਾਨਪੁਰਾ, ਸਰਬਜੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਕਟੋਰਾ, ਰਾਣਾ ਥਿੰਦ, ਰਾਜ ਸਿੰਘ, ਕਮਲ ਗਿੱਲ ਸੋਨੂੰ (ਨਿੱਜੀ ਆਸ਼ੂ ਬੰਗੜ) ਤੋ ਇਲਾਵਾ ਨਰਸਿੰਗ ਸਟਾਫ਼ ਮੈਂਬਰ ਮੌਜੂਦ ਸਨ।