ਉਦੋਕੇ ਸਕੂਲ ਚ ਮਨਾਇਆ ਨੈਸ਼ਨਲ ਵਿਗਿਆਨ ਦਿਵਸ 

ਤਰਸਿੱਕਾ, 29 ਫਰਵਰੀ (ਤਰਸੇਮ ਰੰਧਾਵਾ) – ਸੱਤਿਆ ਭਾਰਤੀ ਸਕੂਲ ਉਦੋਕੇ ਵਿਖੇ ਸਾਦਾ ਸਮਾਗਮ ਕਰਕੇ ਨੈਸ਼ਨਲ ਵਿਗਿਆਨ ਦਿਵਸ ਮਨਾਇਆ ਗਿਆ।ਜਿਸ ਵਿੱਚ ਤੀਸਰੀ ਕਲਾਸ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਨੇ ਆਪਣੇ ਹੱਥਾਂ ਦੇ ਹੁਨਰ ਨਾਲ ਕਈ ਸੁੰਦਰ-ਸੁੰਦਰ ਮਾਡਲ ਤਿਆਰ ਕੀਤੇ।ਜਿੰਨ੍ਹਾਂ ਮਾਡਲਾ ਨੂੰ ਵੇਖ ਕਿ ਉਨ੍ਹਾਂ ਦੀ ਚੋਣ ਕਰਨੀ ਜੱਜ ਵਾਸਤੇ ਅੋਖੀ ਹੋ ਗਈ ਸੀ,ਸਮਾਗਮ ਦੇ ਅਖੀਰ ਵਿੱਚ ਆਏ ਮੁੱਖ ਮਹਿਮਾਨ ਅਤੇ ਸਕੁੂਲ ਸਟਾਫ ਨੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।

ਇਹ ਵੀ ਖਬਰ ਪੜੋ : ਤਰਨਤਾਰਨ ਚ ਦਿਨ ਦਿਹਾੜੇ ਬੈਂਕ ’ਚੋਂ 8 ਲੱਖ ਰੁਪਏ ਦੀ ਲੁੱਟ

ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਜ਼ਿੰਦਗੀ ਦੇ ਵਿੱਚ ਪੜ੍ਹਾਈ ਬਹੁਤ ਜਰੂਰੀ ਹੈ ਉਸੇ ਤਰ੍ਹਾਂ ਹੀ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਚਰਚੇ ਕਰਨੇ ਅਤੇ ਉਸ ਦੀ ਬਰੀਕੀ ਨਾਲ ਜਾਂਚ ਕਰਨੀ ਅਤੇ ਜ਼ਿੰਦਗੀ ਦੇ ਤਰੱਕੀ ਦੇ ਰਾਹ ਨੂੰ ਪੱਧਰਾ ਕਰਨਾ ਹੁੰਦਾ ਹੈ। ਇਸ ਮੌਕੇ ਤੇ ਕੁਲਦੀਪ ਕੌਰ, ਸੁਸ਼ਮਾ ਰਾਣੀ, ਜੋਤੀ ਬਾਲਾ, ਨਵਜੋਤ ਕੌਰ, ਰੋਬਨਜੀਤ ਕੌਰ, ਮਹਿਕਪ੍ਰੀਤ ਕੌਰ ਆਦਿ ਹਾਜਰ ਸਨ।

You May Also Like