ਲਹਿਰਾਗਾਗਾ, 1 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਲਹਿਰਾਗਾਗਾ ਦੇ ਪਿੰਡ ਖੰਡੇਵਾਦ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 3 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮਾਤਾ ਆਪਣੀ ਦੂਜੀ ਬੇਟੀ ਨੂੰ ਸਕੂਲ ਵੈਨ ‘ਤੇ ਚੜ੍ਹਾਉਣ ਆਈ ਸੀ ਤਾਂ ਤਿੰਨ ਸਾਲਾ ਬੱਚਾ ਨਾਲ ਆ ਗਿਆ।
ਇਹ ਵੀ ਖਬਰ ਪੜੋ : ਤਰਨਤਾਰਨ ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਵਰਕਰ ਦਾ ਗੋਲੀਆਂ ਮਾਰ ਕੇ ਕਤਲ
ਮਾਂ ਦੇ ਨਾਲ ਆਇਆ ਬੱਚਾ ਬੱਸ ਦੇ ਅੱਗੇ ਆ ਗਿਆ। ਡਰਾਈਵਰ ਨੇ ਸਕੂਲ ਵੈਨ ਚਲਾ ਲਈ ਤੇ ਬੱਚਾ ਵੈਨ ਦੇ ਹੇਠਾਂ ਆ ਗਿਆ ਤੇ ਡਰਾਈਵਰ ਦੀ ਅਣਗਹਿਲੀ ਕਾਰਨ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਮੂਣਕ ਭੇਜ ਦਿੱਤੀ ਹੈ।