ਕਾਰ ਦੀ ਟਰਾਲੀ ਨਾਲ ਹੋਈ ਭਿਆਨਕ ਟੱਕਰ, ਹਾਦਸੇ ਚ 3 ਵਿਅਕਤੀਆਂ ਦੀ ਮੌਤ

ਪੰਜਾਬ, 4 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੱਜ ਬਾਅਦ ਦੁਪਹਿਰ ਮੋਗਾ-ਅੰਮ੍ਰਿਤਸਰ ਮੁੱਖ ਸੜਕ ’ਤੇ ਹਾਦਸੇ ਵਿੱਚ ਸੈਂਟਰੋ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮੱਖੂ ਵਾਲੇ ਪਾਸੇ ਤੋਂ ਆ ਰਹੀ ਸੈਂਟਰੋ ਕਾਰ, ਜਿਸ ਵਿਚ ਚਾਰ ਵਿਅਕਤੀ ਸਵਾਰ ਸਨ, ਜਦੋਂ ਪਿੰਡ ਪੀਰ ਮੁਹੰਮਦ ਪਾਸ ਪੁੱਜੀ ਤਾਂ ਓਵਰਲੋਡ ਲੱਕੜਾਂ ਦੀ ਸੜਕ ਉਪਰ ਖੜ੍ਹੀ ਟਰੈਕਟਰ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ।

ਇਹ ਵੀ ਖਬਰ ਪੜੋ : ਅੰਮ੍ਰਿਤਸਰ ਪੁਲਿਸ ਨੇ 2 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਕੀਤਾ ਗ੍ਰਿਫਤਾਰ

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਤਬਾਹ ਹੋ ਗਈ। ਕਾਰ ਵਿਚ ਸਵਾਰ 2 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੀ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਪੁੱਜਣ ਸਾਰ ਮੌਤ ਹੋ ਗਈ। ਚੌਥੇ ਵਿਅਕਤੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਸੈਂਟਰੋ ਕਾਰ ਸਵਾਰ ਖਾਲੜੇ ਦੇ ਦੱਸੇ ਜਾਂਦੇ ਹਨ ਅਤੇ ਕਿਸੇ ਕੰਮ ਲਈ ਲੁਧਿਆਣਾ ਜਾ ਰਹੇ ਸਨ। ਲੱਕੜ ਦੀ ਓਵਰਲੋਡ ਟਰਾਲੀ ਖਰਾਬ ਹੋਣ ਕਾਰਨ ਸੜਕ ’ਤੇ ਹੀ ਖੜ੍ਹੀ ਸੀ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਟਰੈਕਟਰ ਲੈਕੇ ਫ਼ਰਾਰ ਹੋ ਗਿਆ ਅਤੇ ਟਰਾਲੀ ਉੱਥੇ ਹੀ ਛੱਡ ਗਿਆ।

You May Also Like