ਢੀਂਡਸਿਆਂ ਤੋਂ ਬਾਗ਼ੀ ਲੀਡਰਸ਼ਿਪ ਨੇ ਕੱਲ੍ਹ ਦੋ ਵਜੇ ਜਲੰਧਰ ਵਿਖੇ ਬੁਲਾਈ ਮੀਟਿੰਗ : ਮੋਹਕਮ ਸਿੰਘ, ਭੋਮਾ

ਅੰਮ੍ਰਿਤਸਰ, 5 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਭਾਈ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਸ ਮਨਜੀਤ ਸਿੰਘ ਭੋਮਾ ਨੇ ਦੋਸ਼ ਲਾਇਆ ਹੈ ਅਕਾਲੀ ਲੀਡਰਸ਼ਿਪ ਆਪਣੀ ਗੈਰੀ ਹੋਈ ਸਾਖ਼ ਬਚਾਉਣ ਲਈ ਅਤੇ ਆਪੋਂ ਆਪਣੇ ਪੁੱਤਾਂ ਦਾ ਸਿਆਸੀ ਭਵਿੱਖ ਸਵਾਰਨ ਲਈ ਗ਼ੈਰ ਸਿਧਾਂਤਕ ਸਮਝੌਤੇ ਕਰ ਰਹੀ ਹੈ। ਜਿਵੇਂ ਅੱਜ ਸ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਿਧਾਂਤਾਂ ਤੇ ਲੀਡਰਸ਼ਿਪ ਤੋਂ ਬਾਗ਼ੀ ਹੋ ਕੇ ਪੁੱਤ ਮੋਹ ਅੱਗੇ ਗੋਡੇ ਟੇਕ ਕੇ ਇੱਕ ਨਿਗੂਣੀ ਟਿਕਟ ਦੀ ਖ਼ਾਤਰ ਸਾਰੀ ਪਾਰਟੀ ਦਾਅ ਤੇ ਲੱਗਾਕੇ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ਼ ਮੁੜ੍ਹ ਰੇਲੇਵਾਂ ਕਰ ਲਿਆ ਹੈ। ਰਲੇਵੇਂ ਤੋਂ ਬਾਅਦ ਉਪਤੰਨ ਹੋਈ ਸਥਿਤੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸੀਨੀਅਰ ਲੀਡਰਸ਼ਿਪ ਨਾਲ ਸਮੂਹਿਕ ਤੌਰ ਤੇ ਵੀਚਾਰ ਵਟਾਂਦਰਾ ਕਰਨ ਲਈ ਕੱਲ੍ਹ 6 ਮਾਰਚ ਨੂੰ ਜਲੰਧਰ ਵਿਖੇ 2 ਵਜੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਮੀਟਿੰਗ ਬੁਲਾਈ ਗਈ ਹੈ। 

ਇਹ ਵੀ ਖਬਰ ਪੜੋ : ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦਾ ਫੜਿਆ ਪੱਲਾ

ਮੀਟਿੰਗ ਦਾ ਸਥਾਨ ਸਾਰਿਆਂ ਨੂੰ ਫ਼ੋਨ ਤੇ ਦੱਸ ਦਿੱਤਾ ਗਿਆ ਹੈ । ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਭਾਈ ਮੋਹਕਮ ਸਿੰਘ ਤੇ ਜਰਨਲ ਸਕੱਤਰ ਮਨਜੀਤ ਸਿੰਘ ਭੋਮਾ ਨੇ ਦੱਸਿਆ ਕੱਲ੍ਹ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਪ੍ਰੈਸ ਨੂੰ ਜਾਣਕਾਰੀ ਦੇਣ ਲਈ ਸਮੁੱਚੀ ਲੀਡਰਸ਼ਿਪ ਵਲੋਂ ਕੱਲ੍ਹ 6 ਮਾਰਚ ਨੂੰ ਚਾਰ ਵਜੇ ਪ੍ਰੈਸ ਕਲੱਬ ਜਲ਼ੰਧਰ ਵਿਖੇ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ। ਉਹਨਾਂ ਦੱਸਿਆ ਕਿ ਸ ਸੁਖਦੇਵ ਸਿੰਘ ਢੀਂਡਸਾ ਨੇ ਬਾਦਲਾਂ ਤੋਂ ਵੱਖ ਹੋਣ ਤੋਂ ਬਾਅਦ ਇਹ ਐਲਾਨ ਕੀਤਾ ਸੀ ਕਿ ਉਹ ਕਦੇ ਵੀ ਸ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਬਾਦਲਾਂ ਨਾਲ਼ ਏਕਤਾ ਨਹੀਂ ਕਰਨਗੇ।

ਪਰ ਅੱਜ ਉਹਨਾਂ ਨੇ ਸਾਰੇ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਕੇ ਮੁੜ੍ਹ ਗੁਰੂ ਤੇ ਪੰਥ ਦੋਖੀ ਸ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਬੂਲਕੇ ਏਕਤਾ ਕਰ ਲਈ ਹੈ । ਜਿਹਨਾਂ ਕਾਰਨਾਂ ਕਰਕੇ ਢੀਂਡਸੇ ਬਾਦਲਾਂ ਤੋਂ ਵੱਖ ਹੋਏ ਸਨ। ਉਹ ਕਾਰਨ ਤੇ ਮੁੱਦੇ ਅੱਜ ਵੀ ਜਿਉਂ ਦੇ ਤਿਉਂ ਕਾਇਮ ਹਨ। ਉਹਨਾਂ ਦੱਸਿਆ ਕਿ ਪਾਰਟੀ ਦੀ 60 ਪ੍ਰਤੀਸ਼ਤ ਤੋਂ ਵੱਧ ਲੀਡਰਸ਼ਿਪ ਉਹਨਾਂ ਦੇ ਸੰਪਰਕ ਵਿੱਚ ਹੈ। ਅੱਜ ਢੀਡਸਿਆਂ ਨਾਲ਼ ਗ਼ੈਰ ਸਿਧਾਂਤਕ ਚੰਦ ਟਿਕਟੂ ਆਗੂ ਹੀ ਅੱਜ ਸ਼ਾਮਲ ਹੋਏ ਹਨ। ਉਹਨਾਂ ਕਿਹਾ ਭਵਿੱਖ ਵਿੱਚ ਜਲਦੀ ਹੀ ਨੌਜਵਾਨ ਪੰਥਕ ਲੀਡਰਸ਼ਿਪ ਖੜ੍ਹੀ ਕੀਤੀ ਜਾਵੇਗੀ।

You May Also Like