ਅੰਮ੍ਰਿਤਸਰ, 12 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਦੇ ਉਘੇ ਫਿਲਮੀ ਕਲਾਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦਰ ਸਿੰਘ ਭੱਟੀ ਦੇ ਜਨਮਦਿਨ ਮੌਕੇ ਪ੍ਰਸਿੱਧ ਚਿੱਤਰਕਾਰ ਰਾਜਪਾਲ ਸੁਲਤਾਨ ਵੱਲੋਂ ਬਣਾਈ ਉਨ੍ਹਾਂ ਦੀ ਸ਼ਾਨਦਾਰ ਪੇਂਟਿੰਗ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਉਨ੍ਹਾਂ ਨੂੰ ਭੇਂਟ ਕੀਤੀ ਗਈ।
ਇਹ ਵੀ ਖਬਰ ਪੜੋ : ਪਨਗ੍ਰੇਨ ਨੂੰ 25.34 ਲੱਖ ਰੁਪਏ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮਾਨਸਾ ਦਾ ਖੁਰਾਕ ਤੇ ਜਨਤਕ ਵੰਡ ਅਧਿਕਾਰੀ ਗ੍ਰਿਫ਼ਤਾਰ
ਇਸ ਮੌਕੇ ਸੀਨੀਅਰ ਜਰਨਿਲਸਟ ਕੰਵਲਜੀਤ ਸਿੰਘ ਵਾਲੀਆ, ਕਲਾਕਾਰ ਦੀਪਕ ਕੁਮਾਰ ਮਿਟੂ, ਨਿਰਮਲ ਸਿੰਘ ਸੌਖੀ, ਹਰਸ਼ ਕੁਮਾਰ ਆਦਿ ਹਾਜ਼ਰ ਸਨ।ਇਸ ਮੌਕੇ ਅਰਵਿੰਦਰ ਭੱਟੀ ਨੇ ਪੁਲਿਸ ਕਮਿਸ਼ਨਰ ਅਤੇ ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ ਫਾਇਨ ਆਰਟ ਦੇ ਮੈਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ ਮੌਕੇ ਇਹ ਸਭ ਤੋਂ ਅਨਮੋਲ ਤੋਹਫਾ ਉਨ੍ਹਾਂ ਨੂੰ ਮਿਲਿਆ ਹੈ ਅਤੇ ਉਹ ਇਸ ਲਈ ਸਦਾ ਰਿਣੀ ਰਹਿਣਗੇ। ਇਸ ਮੌਕੇ ਪੁਲਿਸ ਕਮਿਸ਼ਨਰ ਵੱਲੋਂ ਅਰਵਿੰਦਰ ਭੱਟੀ ਵੱਲੋਂ ਸਮੇਂ-ਸਮੇਂ ਤੇ ਕੀਤੇ ਜਾਂਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਵੀਂ ਗਠਿਤ ਕੀਤੀ ਗਈ ਸਟੇਟ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਅਰਵਿੰਦਰ ਭੱਟੀ ਵੱਲੋਂ ਟ੍ਰੈਫਿਕ ਸੰਬੰਧੀ ਦਿੱਤੇ ਜਾਂਦੇ ਸੁਝਾਅ ਦੀ ਮਹਿਕਮੇ ਵੱਲੋਂ ਕੱਦਰ ਕੀਤੀ ਜਾਂਦੀ ਹੈ।