ਅੰਮ੍ਰਿਤਸਰ, 16 ਮਾਰਚ (ਐੱਸ.ਪੀ.ਐਨ ਬਿਊਰੋ) – ਕਰੋਨਾ ਯੋਧਾ ਐੱਸ.ਆਈ. ਦਲਜੀਤ ਸਿੰਘ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋ ਚੰਡੀਗੜ੍ਹ ਵਿਖੇ ਬੁਲਾ ਕੇ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਜੀ ਨੇ ਸਨਮਾਨਿਤ ਕੀਤਾ ਅਤੇ ਉਹਨਾਂ ਦੀਆ ਪਿਛਲੇ ਕਿਤੇ ਹੋਏ ਚੰਗੇ ਕਾਰਜ ਅਤੇ ਜਿਸ ਤਰਾ ਕੇ ਉਹ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਹਨ ਅਤੇ ਉਹਨਾਂ ਵੱਲੋ ਰੋਜਾਨਾ ਜੋ ਖਾਸ ਕਰਕੇ ਲੋਕਾ ਨੂੰ ਅਵੇਅਰਨੈੱਸ ਸੈਮੀਨਾਰ ਲਗਾਉਣ ਵਿਚ ਅਤੇ ਮਹਿਕਮੇ ਵੱਲੋ ਵਧੀਆ ਕਾਰਗੁਜਾਰੀ ਵਾਸਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਪੈਸ਼ਲ ਸੱਦਾ ਦਿੱਤਾ ਅਤੇ ਉਹਨਾਂ ਨੂੰ ਚੰਡੀਗੜ ਹਿਆਤ ਹੋਟਲ ਵਿਖੇ ਸਨਮਾਨਿਤ ਕੀਤਾ ਗਿਆ।
ਇਹ ਵੀ ਖਬਰ ਪੜੋ : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ
ਯਾਦ ਰਹੇ ਕੇ ਦਲਜੀਤ ਸਿੰਘ ਉਹ ਕਰੋਨਾ ਯੋਧਾ ਹੈ ਜੋ ਕੇ ਕੋਰੋਨਾ ਕਾਲ ਵਿਚ ਆਮ ਲੋਕਾ ਦੇ ਘਰਾਂ ਵਿਚ ਰਾਸ਼ਨ ਪਹੁੰਚਾਇਆ ਗਿਆ ਅਤੇ ਲੋੜਵੰਦ ਵਿਅਕਤੀਆ ਦਾ ਇਲਾਜ ਕਰਵਾਇਆ, ਆਪ੍ਰੇਸ਼ਨ ਕਰਵਾਏ, ਧੀਆਂ ਦਾ ਵਿਆਹ ਕਰਵਾਇਆ ਅਤੇ ਬੱਚਿਆ ਦੀ ਪੜ੍ਹਾਈ ਲਿਖਾਈ ਵਿਚ ਅਹਿਮ ਯੋਗਤਾ ਨਿਭਾਈ ਇਹ ਉਹ ਦਲਜੀਤ ਸਿੰਘ ਸਬ ਇੰਸਪੈਕਟਰ ਜਿਨ੍ਹਾਂ ਨੂੰ ਕੇ ਲੋਕ ਕਾਪੀ ਪੈਨ ਵਾਲੇ ਅੰਕਲ ਦੇ ਨਾਮ ਨਾਲ ਜਾਂਦੇ ਹਨ।