ਅੰਮ੍ਰਿਤਸਰ, 16 ਮਾਰਚ (ਐੱਸ.ਪੀ.ਐਨ ਬਿਊਰੋ) – ਅੱਜ ਪੰਜਾਬ ਸਰਕਾਰ ਵੱਲੋਂ ਨਿਯੁੱਕਤ ਕੀਤੇ ਗਏ ਸਰਬਜੋਤ ਸਿੰਘ ਧੰਜਲ ਡਾਇਰੈਕਟਰ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਪੰਜਾਬ ਨੇ ਰਣਜੀਤ ਐਵਿਨਿਉ ਦਫਤਰ ਵਿਖੇ ਅਪਣਾ ਅਹੁਦਾ ਸੰਭਾਲਿਆ।ਇਸ ਮੌਕੇ ਵੱਡੀ ਸੰਖਿਆ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੇ ਪਹੁੰਚ ਕੇ ਧੰਜਲ ਨੂੰ ਕੁਰਸੀ ‘ਤੇ ਬਠਾਇਆ ਅਤੇ ਸਨਮਾਨਿਤ ਕੀਤਾ। ਇਸ ਮੌਕੇ ਸਰਬਜੋਤ ਧੰਜਲ ਨੇ ਅਪਣੀ ਨਿਯੁੱਕਤੀ ਲਈ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ‘ਆਪ‘ ਵਰਕਰਾਂ ਨੂੰ ਨਾਲ ਲੈ ਕੇ ਚਲਣਗੇ।
ਇਹ ਵੀ ਖਬਰ ਪੜੋ : ਬਾਲ ਮੁਕੰਦ ਸ਼ਰਮਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਇਸ ਮੌਕੇ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਝਰ,ਵਿਧਾਇਕ ਜੀਵਨਜੋਤ ਕੌਰ,ਵਿਧਾਇਕ ਸਰਵਣ ਸਿੰਘ ਧੁੰਨ,ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ,ਗੁਰਦੇਵ ਸਿੰਘ ਲਾਖਨਾ ਚੇਅਰਮੈਨ ਵੇਅਰ ਹਾਊਸ ਪੰਜਾਬ,ਰਣਜੀਤ ਸਿੰਘ ਚੀਮਾ ਚੇਅਰਮੈਨ ਵਾਟ ਰਿਸੋਰਸ ਪੰਜਾਬ,ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ,ਜ਼ਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਜਸਪ੍ਰੀਤ ਸਿੰਘ,ਕੁਨਾਲ ਧਵਨ ਕੰਪੇਨ ਮੈਨੇਜਰ,ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ,ਮੁਨੀਸ਼ ਅਗਰਵਾਲ ਪ੍ਰਧਾਨ ਸ਼ਹਿਰੀ,ਬਲਜਿੰਦਰ ਸਿੰਘ ਢਿਲੋਂ ਪ੍ਰਧਾਨ ਦੇਹਾਤੀ,ਹਰਪ੍ਰੀਤ ਸਿੰਘ ਆਹਲੂਵਾਲੀਆ ਮੈਂਬਰ ਲੇਬਰ ਵੈਲਫੇਅਰ ਬੋਰਡ ਅਤੇ ਪੰਜਾਬ ਟ੍ਰੇਡ ਵਿੰਗ ਦੇ ਸੰਯੁਕਤ ਸਕੱਤਰ,ਹਰਪ੍ਰੀਤ ਸਿੰਘ ਬੇਦੀ, ਮੁੱਖਵਿੰਦਰ ਸਿੰਘ ਵਿਰਦੀ,ਵਰੁਣ ਰਾਣਾ,ਕੇ.ਪੀ ਸਿੰਘ,ਅਸ਼ੋਕ ਭਾਟੀਆ, ਗੌਰਵ ਅਗਰਵਾਲ,ਡਾ.ਇੰਦਰਪਾਲ ਭੈੜਾ, ਸਾਬਕਾ ਐਸ.ਐਸ.ਪੀ ਸੁਖਦੇਵ ਸਿੰਘ,ਸੁੱਖਵਿੰਦਰ ਸਿੰਘ ਧੰਜਲ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਪਾਰਟੀ ਦੇ ਅਹੁਦੇਦਾਰ ਅਤੇ ਸਰਕਾਰ ਦੇ ਨੁਮਾਇੰਦੇ ਹਾਜ਼ਰ ਸਨ।