ਅੰਮ੍ਰਿਤਸਰ, 16 ਮਾਰਚ (ਐੱਸ.ਪੀ.ਐਨ ਬਿਊਰੋ) – ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਵਲੋਂ ਸੱਚਖੰਡ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਲਈ ਸਟੂਡੈਂਟ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ । ਇਸ ਲਾਇਬ੍ਰੇਰੀ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਭਾਰੀ ਲਾਭ ਪ੍ਰਾਪਤ ਹੋਵੇਗਾ ਜਾਣਕਾਰੀ ਦਿੰਦਿਆਂ ਸ੍ਰ ਰਾਜਦਵਿੰਦਰ ਸਿੰਘ ਸੁਪਰਡੈਂਟ ਗੁਰਦਆਰਾ ਸੱਚਖੰਡ ਬੋਰਡ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਪਹਿਲੀ ਤੋਂ ਲੈ ਦਸਵੀਂ ਕਲਾਸ ਤੱਕ ਸਾਰੀਆਂ ਕਿਤਾਬਾਂ ਦੇ ਨਾਲ ਨਾਲ ਜਨਰਲ ਨਾਲਿਜ, ਮੈਥ, ਸੋਸਿਲ ਸਾਇੰਸ ਆਦਿ ਸੰਬੰਧਤ ਕਿਤਾਬਾਂ ਮੁਹੱਈਆਂ ਹੋਣਗੀਆਂ ਯਾਦ ਰਹੇ ਕਿ ਸੱਚਖੰਡ ਪਬਲਿਕ ਸਕੂਲ ਦੇ ਵਿਦਿਆਰਥੀ ਪਿਛਲੇ ਦਿਨੀਂ ਬੰਗਲੌਰ ਈਸਰੇ ਟੂਰ ਤੇ ਜਾਕੇ ਆਏ ਹਨ ਜਿਸ ਨਾਲ ਉਨ੍ਹਾਂ ਦੇ ਮਨੋਬਲ ਵਿੱਚ ਹੋਰ ਵੀ ਵਾਧਾ ਹੋਇਆ ਹੈ।
ਇਹ ਵੀ ਖਬਰ ਪੜੋ : ਅੰਮ੍ਰਿਤਸਰ ਚ ਅਣਪਛਾਤੇ ਲੋਕਾਂ ਨੇ ਸੇਵਾਮੁਕਤ ਫੌਜੀ ਦੇ ਮਾਰੀ ਗੋਲ਼ੀ, ਹਸਪਤਾਲ ’ਚ ਇਲਾਜ ਦੌਰਾਨ ਹੋਈ ਮੌਤ
ਡਾ. ਵਿਜੇ ਸਤਬੀਰ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਜਿਥੇ ਅੱਠਵੀਂ, ਨੌਵੀਂ, ਦਸਵੀਂ ਕਲਾਸ ਦੇ ਬੱਚਿਆਂ ਨੂੰ ਫਰੀ ਟਿਊਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਹੁਣ ਸਟੂਡੈਂਟ ਲਾਇਬ੍ਰੇਰੀ ਵਿੱਚ ਯੂ.ਪੀ.ਐਸ.ਸੀ. ਜਾਂ ਸਿਵਲ ਸਰਵਿਸ ਦੀ ਤਿਆਰੀ ਨਾਲ ਸੰਬੰਧਤ ਕਿਤਾਬਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ । ਇਸ ਨਾਲ ਸ੍ਰੀ ਹਜ਼ੂਰ ਸਾਹਿਬ ਦੀ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਪੂਰਨ ਲਾਭ ਮਿਲੇਗਾ ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ: ਜਸਵੰਤ ਸਿੰਘ ਬੌਬੀ, ਸ੍ਰ: ਠਾਨ ਸਿੰਘ ਬੁੰਗਈ ਸੁਪਰਡੈਂਟ, ਸ੍ਰ: ਜੈਮਲ ਸਿੰਘ ਢਿੱਲੋਂ ਪੀ.ਏ. ਸਹਾ.ਸੁਪਰਡੈਂਟ, ਮੈਡਮ ਅਨਿੱਲ ਕੌਰ ਖਾਲਸਾ-ਪ੍ਰਿੰਸੀਪਲ ਸੱਚਖੰਡ ਪਬਲਿਕ ਸਕੂਲ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ-