ਅੰਮ੍ਰਿਤਸਰ, 17 ਮਾਰਚ (ਐੱਸ.ਪੀ.ਐਨ ਬਿਊਰੋ) – ਸਬਜ਼ੀ ਮੰਡੀ ਵੱਲਾ ਵਿਖੇ ਜਗਹਾ ਅਲਾਟ ਕੀਤੇ ਜਾਣ ਲਈ ਪਿਛਲੇ 20 ਸਾਲਾਂ ਤੋਂ ਭਟਕ ਰਹੇ ਦੁਕਾਨਦਾਰਾਂ ਨੂੰ ਸਥਾਈ ਤੌਰ ਤੇ ਸਬਜ਼ੀ ਮੰਡੀ ਵਿੱਚ ਜਗ੍ਹਾ ਅਲਾਟ ਕੀਤੇ ਜਾਣ ਤੇ ਰੇੜੀ, ਫੜੀ ਲਾਉਣ ਵਾਲਿਆਂ ਪਰਚੂਨ ਦੁਕਾਨਦਾਰਾਂ ਤੇ ਆੜਤੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਕਰਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਬੀਬੀ ਜੀਵਨਜੋਤ ਦਾ ਧੰਨਵਾਦ ਕੀਤਾ। ਸਬਜ਼ੀ ਮੰਡੀ ਵਿੱਚ ਕੀਤੀ ਗਈ ਇੱਕ ਵਿਸ਼ਾਲ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਰਾਣਾ ਵਾਈਸ ਪ੍ਰਧਾਨ ਫਰੂਟ ਐਂਡ ਵੈਜੀਟੇਬਲ ਮਰਚੈਟ ਅਸੋਸਏਸ਼ਨ ਸਬਜ਼ੀ ਮੰਡੀ ਵੱਲਾ ਤੇ ਮੈਂਬਰ ਗੁਰਸੇਵਕ ਸਿੰਘ, ਮਹਿੰਦਰ ਸਿੰਘ, ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਜੇ ਭਾਟੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਬਜ਼ੀ ਮੰਡੀ ਦੇ ਵਿੱਚ ਦੁਕਾਨਦਾਰਾਂ ਨੂੰ ਕੋਈ ਪੱਕੀ ਜਗ੍ਹਾ ਅਲਾਟ ਨਹੀਂ ਕੀਤੀ ਗਈ। ਜਿਸ ਕਰਕੇ ਉਹ ਕਦੀ ਉਹ ਸੜਕ ਤੇ ਕਦੀ ਕਿਸੇ ਜਗ੍ਹਾ ਤੇ ਕਿਸੇ ਹੋਰ ਜਗ੍ਹਾ ਤੇ ਸਬਜੀ ਵੇਚਣ ਨੂੰ ਮਜਬੂਰ ਹੁੰਦੇ ਰਹੇ ਹਨ।
ਇਹ ਵੀ ਖਬਰ ਪੜੋ : ਮੁਕੇਰੀਆਂ ਦੇ ਪਿੰਡ ਮਨਸੂਰਪੁਰ ‘ਚ ਰੇਡ ਮਾਰਨ ਗਈ CIA ਸਟਾਫ ਦੀ ਟੀਮ ‘ਤੇ ਫਾਇਰਿੰਗ, ਇੱਕ ਕਾਂਸਟੇਬਲ ਦੀ ਹੋਈ ਮੌਤ
ਜਿਨਾਂ ਦੀ ਇਸ ਮੁਸ਼ਕਲ ਭਰੀ ਜਿੰਦਗੀ ਦੇ ਵਿੱਚ ਖੁਸ਼ੀਆਂ ਲਿਆਉਣ ਦੇ ਖਾਤਰ ਬੀਬੀ ਜੀਵਨਜੋਤ ਕੌਰ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਤਹਿਤ ਸਬਜ਼ੀ ਮੰਡੀ ਦੇ ਵਿੱਚ ਇੱਕ ਖੁੱਲੀ ਤੇ ਸਾਫ ਸੁਥਰੀ ਜਗਹਾ, ਜਿੱਥੇ ਪਾਰਕਿੰਗ ਦਾ ਪੂਰਾ ਪ੍ਰਬੰਧ ਹੈ ਤੇ ਨਾਲ ਹੀ ਬਿਜਲੀ ਪਾਣੀ ਦਾ ਵੀ ਪ੍ਰਬੰਧ ਹੈ,ਜਗ੍ਹਾ ਨਿਸ਼ਚਿਤ ਕਰਕੇ ਬਿਠਾ ਦਿੱਤਾ ਹੈ। ਇਸ ਜਗਹਾ ਤੇ ਰੇੜੀ ਫੜੀ ਲਾਉਣ ਵਾਲੇ ਵੀ ਬੈਠ ਕੇ ਖੁਸ਼ ਹਨ ਤੇ ਉਹ ਹੋਰ ਕਿਸੇ ਜਗਹਾ ਤੇ ਜਾਣਾ ਪਸੰਦ ਨਹੀਂ ਕਰਦੇ ਤੇ ਦੂਸਰਾ ਉਹਨਾਂ ਨੇ ਬਿਜਲੀ ਦੀਆਂ ਤਾਰਾਂ ਥੱਲੇ ਬਣਾਈ ਗਈ ਅਸਥਾਈ ਮੰਡੀ ਵਿੱਚ ਬਿਠਾਏ ਗਏ ਕੁਝ ਰੇੜੀ ਫੜੀ ਵਾਲਿਆਂ ਨੂੰ ਵੀ ਇਸੇ ਜਗ੍ਹਾ ਤੇ ਆ ਕੇ ਆਪਣਾ ਕਾਰੋਬਾਰ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਜਗਹਾ ਤੇ ਹੋਰ ਵੀ 100, 200 ਫੜੀ ਵਾਲੇ ਬੈਠ ਸਕਦਾ ਹੈ। ਕਿਉਂਕਿ ਜਗ੍ਹਾ ਵੀ ਕਾਫੀ ਹੈ ਤੇ ਹਰ ਪ੍ਰਕਾਰ ਤੋਂ ਢੁਕਞੀ ਹੈ। ਫਿਰ ਉਹਨਾਂ ਦੇ ਵਿਰੋਧ ਦੇ ਵਿੱਚ ਸਬਜੀ ਮੰਡੀ ਬੰਦ ਕਰਨ ਦਾ ਕੋਈ ਤੁੱਕ ਨਹੀਂ ਬਣਦਾ, ਉਹਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਸਭ ਭੈਣ ਭਰਾਵਾਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸਬਜੀ ਮੰਡੀ ਵੱਲਾ 20 ਮਾਰਚ ਨੂੰ ਦਿੱਤੀ ਗਈ ਬੰਦ ਦੇ ਕਾਲ ਦਾ ਉਹ ਪੂਰਨ ਤੌਰ ਤੇ ਵਿਰੋਧ ਕਰਦੇ ਹਨ ਤੇ 20 ਮਾਰਚ ਨੂੰ ਸਬਜ਼ੀ ਮੰਡੀ ਵਿੱਚ ਕਿਸਾਨ ਆਪਣੀਆ ਸਬਜ਼ੀਆਂ ਲੈ ਕੇ ਆਉਣਗੇ ਤੇ ਸਮੂਹ ਸਬਜ਼ੀ ਮੰਡੀ ਦੇ ਪਰਚੂਨ ਦੁਕਾਨਦਾਰ ਤੇ ਆੜਤੀ ਆਪਣੇ ਕਾਰੋਬਾਰ ਨੂੰ ਖੁੱਲਾ ਰੱਖਦੇ ਹੋਏ ਸਬਜ਼ੀ ਖਰੀਦਣਗੇ ਤੇ ਵੇਚਣਗੇ ਵੀ ਇਸ ਲਈ ਉਹਨਾਂ ਨੂੰ ਕਿਸਾਨ ਯੂਨੀਅਨਾ ਤੇ ਨਾਲ ਹੀ ਫਰੂਟ ਵੇਚਣ ਵਾਲੇ ਆੜਤੀ ਤੇ ਦੁਕਾਨਦਾਰਾਂ ਦਾ ਵੀ ਪੂਰਨ ਸਮਰਥਨ ਹੈ। ਇਸ ਮੌਕੇ ਭੁਪਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਪ੍ਰਿੰਸ, ਵਿਕਰਮ ਸਿੰਘ, ਹਰੀਸ਼, ਯੁਵਰਾਜ ਸਿੰਘ, ਪਰਸ਼ੋਤਮ, ਦਲਜੀਤ ਸਿੰਘ, ਮਨਦੀਪ ਸਿੰਘ, ਕਰਮਜੀਤ ਸਿੰਘ, ਪ੍ਰਕਾਸ਼, ਲੱਕੀ ਟੀ ਆਰ, ਰਾਜਾ 28 ਨੰਬਰ, ਬਜਾਜ ਟਰੇਡਿੰਗ, ਦਰਸ਼ੀ ਪ੍ਰਧਾਨ, ਮਨਜਿੰਦਰ ਸਿੰਘ ਮੰਨਾ, ਦਲਜੀਤ ਸਿੰਘ, ਮਨਦੀਪ ਸਿੰਘ, ਸੰਜੇ ਤੇ ਰੋਹਤ ਆਦਿ ਮੌਜੂਦ ਸਨ।