ਕਬਰਸਤਾਨਾਂ ਦੀ ਮੰਗ ਜਾਇਜ਼ ਹੈ, ਪਰ ਸਰਕਾਰ ਬਦਨੀਤੀ : ਦੋਸ਼
ਅੰਮ੍ਰਿਤਸਰ, 18 ਮਾਰਚ (ਐੱਸ.ਪੀ.ਐਨ ਬਿਊਰੋ) – ਇਸਾਈਆਂ ਤੇ ਮੁਸਲਮਾਨਾ ਨੂੰ ਨਜ਼ਰ ਅੰਦਾਜ਼ ਕਰਨਾ ਰਾਜ ਕਰ ਚੁੱਕੀਆਂ ਤੇ ਸਤਾ ‘ਚ ਕਾਬਜ ਜਮਾਤ ਨੂੰ ਲੋਕ ਸਭਾ ਚੋਣਾਂ ‘ਚ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਉਕਤ ਪਰਤੀਕਿਰਿਆ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਜ਼ਾਹਰ ਕੀਤੀ ਹੈ। ਚੇਤੇ ਰਹੇ ਕਿ ਸ੍ਰ ਸਤਨਾਮ ਸਿੰਘ ਗਿੱਲ ਇੱਥੇ ਕਬਰਸਤਾਨਾ ਦੇ ਮੁੱਦੇ ਤੇ ਚਰਚਾ ਕਰ ਰਹੇ ਸਨ। ਉਨਾ ਨੇ ਕਿਹਾ ਕਿ ਮਿ੍ਤਕ ਸਰੀਰਾਂ ਨੂੰ ਜਲਾਲਤ ਤੋਂ ਬਚਾਉਂਣ ਲਈ ਨੈਸ਼ਨਲ ਯੂਥ ਪਾਰਟੀ ਹਰ ਹਰਬਾ ਵਰਤੇਗੀ।
ਮਿ੍ਤਕ ਸਰੀਰਾਂ ਨੂੰ ਜਲਾਲਤ ਤੋਂ ਬਚਾਉਂਣ ਲਈ ਯਤਨ
ਉਹਨਾਂ ਨੇ ਕਿਹਾ ਕਿ ਮਰਹੂਮ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ‘ਚ ਸਾਲ 2012 ‘ਚ ਦੋਵਾਂ ਫਿਰਕਿਆਂ (ਮੁਸਲਮਾਨ ਤੇ ਈਸਾਈ ਭਾਈਚਾਰੇ ਦੇ ਲਈ ਕਬਰਸਤਾਨਾ ਦੇ ਲਈ ਲੋੜਦੀਆਂ ਜਗ੍ਹਾ ਅਲਾਟ ਕਰਨ ਲਈ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ, ਪਰ 2012 ਤੋਂ ਸੱਤਾ ਚ ਰਹੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀ ਵਜਾਰਤ ‘ਚ ਜਾਰੀ ਕੀਤੇ ਨੋਟੀਫਿਕੇਸ਼ਨ ਨਜ਼ਰ ਕਰ ਨਜ਼ਰ ਅੰਦਾਜ਼ ਕਰ ਰੱਖਿਆ ਹੈ।
ਜਾਰੀ ਨੋਟੀਫਿਕੇਸਨ ਨੂੰ ਕਿਓ ਨਹੀ ਕੀਤਾ ਲਾਗੂ ?
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸਾਈਆਂ ਅਤੇ ਮੁਸਲਮਾਨਾਂ ਨੂੰ ਕਬਰਸਤਾਨਾਂ ਲਈ ਵਸੋਂ ਅਧਾਰਤ ਥਾਵਾਂ ਅਲਾਟ ਕਰਕੇ ਮ੍ਰਿਤਕ ਸਰੀਰਾਂ ਨੂੰ ਸੁਪਰਦੇ ਖਾਕ ਕਰਨ ਦੀ ਧਾਰਮਿਕ ਰਵਾਇਤ ਨੂੰ ਸੰਪੰਨ ਕਰਨ ਦਾ ਹੱਕ ਦੋ ਦੋਵਾਂ ਭਾਈਚਾਰਿਆਂ ਨੂੰ ਬਿਨਾਂ ਦੇਰੀ ਦਿੱਤਾ ਜਾਵੇ। ਨੈਸ਼ਨਲ ਯੂਥ ਪਾਰਟੀ ਵੱਲੋਂ ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਈਸਾਈ ਭਾਈਚਾਰੇ ਦੀ ਕਬਰਸਤਾਨਾਂ ਦੀ ਮੰਗ ਚਿਰੋਕੀ ਹੈ, ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਖਲ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਨੇ ਇਸਾਈਆਂ ਅਤੇ ਮੁਸਲਮਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਹਨ। ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਨੈਸ਼ਨਲ ਯੂਥ ਪਾਰਟੀ ਈਸਾਈਆਂ ਤੇ ਮੁਸਲਮਾਨਾਂ ਨਾਲ ਚਟਾਨ ਵਾਂਗ ਖੜੀ ਹੈ ਅਤੇ ਉਹਨਾਂ ਦੇ ਹੱਕਾਂ ਦੀ ਵਕਾਲਤ ਕਰਨੋ ਕਦੇ ਪਿੱਛੇ ਨਹੀਂ ਹੋਵੇਗੀ।