ਇੰਡੀਅਨ ਹਾਈਪਰਟੇਂਸ਼ਨ ਕੰਟਰੋਲ ਇਨੀਸ਼ੀਏਟ ਪ੍ਰੌਗਰਾਮ ਤਹਿਤ ਗੈਰ ਸੰਚਾਰੀ ਬੀਮਾਰੀਆਂ (ਅੇਨ.ਸੀ.ਡੀ.) ਸੰਬਧੀ ਜਿਲਾ੍ ਪੱਧਰੀ ਟ੍ਰੇਨਿੰਗ ਵਰਕਸ਼ਾਪ ਦਾ ਕੀਤਾ ਆਯੋਜਨ

ਅੰਮ੍ਰਿਤਸਰ, 18 ਮਾਰਚ (ਐੱਸ.ਪੀ.ਐਨ ਬਿਊਰੋ) – ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਵਲੋਂ ਗੈਰ ਸੰਚਾਰੀ ਬੀਮਾਰੀਆਂ ਜਿਵੇਂ ਕਿ ਕੈਂਸਰ, ਸ਼ੁਗਰ, ਅਤੇ ਹਾਇਪਰਟੈਂਸ਼ਨ ਅਦੀ ਦੇ ਸਬੰਧ ਵਿੱਚ ਜਿਲਾ੍ ਪਧਰੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਦਸਿਆ ਕਿ ਸਾਨੂੰ ਹਾਈ ਬਲੱਡ-ਪ੍ਰੈਸ਼ਰ ਹੋਣ ਦੀ ਸੂਰਤ ਵਿੱਚ ਆਪਣੇ ਸਰੀਰ ਦੇ ਭਾਰ ਨੂੰ ਸਹੀ ਰੱਖਣਾ ਚਾਹਿਦਾ ਹੈ, ਰੌਜਾਨਾ ਕਸਰਤ ਕਰਨੀ ਚਾਹਿਦੀ ਹੈ, ਘੱਟ ਨਮਕ ਅਤੇ ਘੱਟ ਫੈਟ ਵਾਲਾ ਪੋਸ਼ਟਿਕ ਭੋਜਨ ਖਾਣਾ ਚਾਹਿਦਾ ਹੈ,ਸ਼ਰਾਬ ਅਤੇ ਤੰਬਾਕੂ ਦਾ ਸੇਵਨ ਨਹੀ ਕਰਨਾ ਚਾਹਿਦਾ ਅਤੇ ਸਮੇ ਸਮੇ ਤੇ ਅਪਣਾ ਬਲੱਡ-ਪ੍ਰੈਸ਼ਰ ਚੈਕ ਕਰਵਾਉਦੇ ਰਹਿਣਾ ਚਾਹਿਦਾ ਹੈ।ਵੱਧਦਾ ਬੱਲਡ ਪ੍ਰੈਸ਼ਰ ਵਿੱਕ ਬਹੁਤ ਹੀ ਖੱਤਰਨਾਕ ਬੀਮਾਰੀ ਹੈ।ਜੇਕਰ ਇਸ ਦਾ ਸਹੀ ਸਮੇ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਮਰੀਜ ਨੂੰ ਮੋਤ ਦੇ ਮੂੰਹ ਵਿੱਚ ਧਕੇਲ ਸਕਦਾ ਹੈ।

ਇਹ ਵੀ ਖਬਰ ਪੜੋ : ਜੇਕਰ ਸੁਖਬੀਰ ਬਾਦਲ ਨੇ ਕਿਸਾਨਾਂ ਤੇ ਬੰਦੀ ਸਿੰਘਾਂ ਦੀਆਂ ਛਾਤੀਆਂ ਟੱਪਕੇ ਭਾਜਪਾ ਨਾਲ਼ ਸਮਝੌਤਾ ਕੀਤਾ ਤਾਂ ਇਹ ਮੱਚਦੀ ਅੱਗ ਨਾਲ਼ ਖੇਡਣ ਵਾਲੀ ਗੱਲ਼ ਹੋਵੇਗੀ : ਭਾਈ ਮੋਹਕਮ ਸਿੰਘ

ਕੈਸਰ ਤੋ ਬਚਣ ਲਈ ਇਸਦੇ ਲੱਛਣਾਂ, ਕਾਰਣ ਬਾਰੇ ਅਤੇ ਬਚਾਅ ਬਾਰੇ ਮੁੱਢਲੀ ਜਾਣਕਾਰੀ ਹੋਣੀ ਬਹੁਤ ਹੀ ਜਰੁੂਰੀ ਹੈ, ਕਿਉਕਿ ਕੈਂਸਰ ਦਾ ਜੇਕਰ ਸਮੇਂ ਤੇ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਆਸਾਨ ਹੋ ਸਕਦਾ ਹੈ। ਰੋਜਾਨਾ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਅਸੀ ਗੈਰ ਸੰਚਾਰਨ ਰੋਗਾਂ ਤੋ ਬੱਚ ਸਕਦੇ ਹਾਂ।ਇਸ ਅਵਸਰ ਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਨੇ ਕਿਹਾ ਕਿ ਗੈਰ ਸੰਚਾਰੀ ਬਿਮਾਰੀਆਂ ਦਾ ਮੁੱਖ ਕਾਰਨ ਗਲਤ ਲ਼ਡਿੲ ਸਟੇਲੲ ਹੈ।ਜੇਕਰ ਅਸੀ ਆਪਣੀਆਂ ਖਾਣ-ਪੀਣ ਤੇ ਰਹਿਣ ਸਹਿਣ ਦੀਆ ਆਦਤਾ ਤੇ ਕੰਟਰੋਲ ਨਹੀ ਕਰਦੇ ਤਾਂ ਕਿਸੇ ਵੀ ਵਰਗ ਦਾ ਇਨਸਾਨ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।

ਇਸ ਤੋ ਇਲਾਵਾ ਸ਼ਰੀਰਕ ਮਿਹਨਤ ਘੱਟ ਕਰਨ ਦੇ ਬਦਲੇ ਜਿਆਦਾ ਖੁਰਾਕ ਲੈਣੀ ਆਦੀ ਨਾਲ ਅਸੀ ਵਧਦੇ ਬਲੱਡ ਪੈ੍ਰਸਰ ਦਾ ਸ਼ਿਕਾਰ ਹੋ ਸਕਦੇ ਹਾਂ।ਨਸ਼ਿਆਂ ਦੀ ਆਦਤ ਜਿਵੇ ਕਿ ਤੰਬਾਕੂ, ਬੀੜੀ, ਜਰਦਾ, ਸਿਗਰੇਟ, ਸ਼ਰਾਬ ਆਦਿ ਦਾ ਸੇਵਨ ਕਰਨ ਵਾਲਿਆ ਨੂੰ ਕੈਸਰ ਹੋਣ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ।ਛਾਤੀ ਵਿਚ ਗਿਲਟੀ ਜੋ ਕਿ ਲਗਾਤਾਰ ਦਰਦ ਕਰਦੀ ਹੈ, ਨਾਲ ਵੀ ਕੈਸਰ ਹੋ ਸਕਦਾ ਹੈ।ਇਸ ਮੋਕੇ ਤੇ ਐਸ.ਟੀ.ਐਸ. ਗੁਲਸ਼ਨ ਕੁਮਾਰ ਵਲੋਂ ਇੰਡੀਅਨ ਹਾਈਪਰਟੇਂਸ਼ਨ ਕੰਟਰੋਲ ਇਨੀਸ਼ੀਏਟ ਪ੍ਰੌਗਰਾਮ ਤਹਿਤ ਬੜੇ ਵਿਸ਼ਥਾਰ ਨਾਲ ਟ੍ਰੇਨਿੰੰਗ ਦਿੱਤੀ ਗਈ। ਇਸ ਮੌਕੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਤ੍ਰਿਪਤਾ ਕੁਮਾਰੀ, ਸਮੂਹ ਸੀ.ਐਚ.ਓ. ਅਤੇ ਸਟਾਫ ਹਾਜਰ ਸਨ।

You May Also Like