ਅੰਮ੍ਰਿਤਸਰ 18 ਮਾਰਚ (ਹਰਪਾਲ ਸਿੰਘ) – ਗੁਰਸੇਵਕ ਸਿੰਘ ਆੜਤੀ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਲਕਾ ਪੂਰਬੀ ਦੀ ਵਿਧਾਇਕ ਜੀਵਨਜੋਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਸਬਜ਼ੀ ਮੰਡੀ ਵੱਲਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਧੰਨਵਾਦ ਕੀਤਾ। ਵਰਣਨਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਹਲਕਾ ਵਿਧਾਇਕ ਬੀਬੀ ਜੀਵਨਜੋਤ ਕੌਰ ਨੇ ਸਬਜ਼ੀ ਮੰਡੀ ‘ਚ ਪਿਛਲੇ 20 ਸਾਲਾਂ ਤੋਂ ਆਰਜ਼ੀ ਤੌਰ ‘ਤੇ ਬੈਠ ਕੇ ਸਬਜ਼ੀ ਵੇਚਣ ਲਈ ਜਗ੍ਹਾ ਨੂੰ ਤਰਸ ਰਹੇ ਦੁਕਾਨਦਾਰਾਂ ਨੂੰ ਨਿਸ਼ਚਿਤ ਜਗ੍ਹਾ ‘ਤੇ ਬੈਠਣ ਅਤੇ ਸਬਜ਼ੀ ਵੇਚਣ ਦੀ ਹਦਾਇਤ ਕਰਕੇ ਜਗਹਾ ਅਲਾਟ ਕਰਵਾਈ ਸੀ।
ਇਹ ਵੀ ਖਬਰ ਪੜੋ : ਸੁਖਬੀਰ ਬਾਦਲ ਨੇ ਮਨਜਿੰਦਰ ਸਿੰਘ ਬਿੱਟੂ ਨੂੰ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ) ਦਾ ਪ੍ਰਧਾਨ ਕੀਤਾ ਨਿਯੁਕਤ
ਜਿਸ ਕਾਰਨ 3:50 ਤੋਂ ਵੱਧ ਸਬਜ਼ੀ ਵਿਕਰੇਤਾ ਉਸ ਥਾਂ ‘ਤੇ ਬੈਠ ਕੇ ਸਬਜ਼ੀ ਵੇਚਣ ਲੱਗ ਪਏ ਹਨ। ਅਤੇ ਇਨ੍ਹਾਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੈਡਮ ਜੀਵਨਜੋਤ ਕੌਰ ਦੇ ਇਸ ਸ਼ਲਾਘਾਯੋਗ ਕਦਮ ਤੋਂ ਪ੍ਰਭਾਵਿਤ ਹੋ ਕੇ ਸਬਜ਼ੀ ਮੰਡੀ ਦੇ ਆੜਤੀ ਗੁਰਸੇਵਕ ਸਿੰਘ ਆਪਣੇੇ ਸਾਥੀਆਂ ਅਜੈ ਭਾਟੀ, ਮਹਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਪ੍ਰਿੰਸ, ਵਿਕਰਮ ਸਿੰਘ, ਹਰੀਸ਼, ਯੁਵਰਾਜ ਸਿੰਘ, ਪਰਸ਼ੋਤਮ, ਦਲਜੀਤ ਸਿੰਘ, ਮਨਦੀਪ ਸਿੰਘ, ਕਰਮਜੀਤ ਸਿੰਘ, ਪ੍ਰਕਾਸ਼, ਲੱਕੀ ਟੀ.ਆਰ., ਰਾਜਾ 28 ਨੰਬਰ, ਬਜਾਜ ਟਰੇਡਿੰਗ, ਦਰਸ਼ੀ ਪ੍ਰਧਾਨ, ਮਨਜਿੰਦਰ ਸਿੰਘ ਮੰਨਾ, ਦਲਜੀਤ ਸਿੰਘ, ਮਨਦੀਪ ਸਿੰਘ, ਸੰਜੇ ਅਤੇ ਰੋਹਤ ਆਦਿ ਕਈ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਨਾਂ ਨੂੰ ਹਲਕਾ ਵਿਧਾਇਕ ਜੀਵਨਜੋਤ ਕੌਰ ਨੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ‘ਤੇ ਉਨ੍ਹਾਂ ਦਾ ਰਸਮੀ ਤੌਰ ਸਰੋਪਾਾ ਦੇੇੇ ਕੇ ਸਨਮਾਨਿਤ ਕਰਦੇ ਹੋਏ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ‘ਚ ਸਬਜ਼ੀ ਮੰਡੀ ਦੇ ਵਿਕਾਸ ਕਾਰਜ ਪਹਿਲ ਦੇੇੇ ਆਧਾਰ’ਤੇ ਕਰਵਾਏ ਜਾਣਗੇ ਅਤੇ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ|