ਅੰਮ੍ਰਿਤਸਰ 22 ਮਾਰਚ (ਹਰਪਾਲ ਸਿੰਘ) – ਉਘੇ ਸਮਾਜ ਸੇਵਕ ਅਤੇ ਰਾਇਲ ਸਿਆਸਤਦਾਨ ਇੰਦਰਪਾਲ ਸਿੰਘ ਰਾਜਾ ਨੂੰ ਪੰਜਾਬ ਦੇ ਉਘੇ ਚਿੱਤਰਕਾਰ ਰਾਜਪਾਲ ਸੁਲਤਾਨ ਵੱਲੋਂ ਹੱਥ ਨਾਲ ਬਣੀ ਪੇਂਟਿੰਗ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀਨੀਅਰ ਪੱਤਰਕਾਰ ਕੰਵਲਜੀਤ ਸਿੰਘ ਵਾਲੀਆ ਵੀ ਹਾਜ਼ਰ ਸਨ।ਇਸ ਮੌਕੇ ਇੰਦਰਪਾਲ ਰਾਜਾ ਨੇ ਰਾਜਪਾਲ ਵੱਲੋਂ ਬਣਾਈ ਪੇਂਟਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਾਕਾਰ ਦੀ ਸੋਚ ਦਾ ਦਾਇਰਾ ਦੇਸ਼ ਪ੍ਰਦੇਸ਼ ਤੋਂ ਵੀ ਵੱਡਾ ਹੁੰਦਾ ਹੈ ਅਤੇ ਇਸਦਾ ਦਾਇਰਾ ਪੂਰਾ ਬ੍ਰਾਹਮੰਡ ਹੁੰਦਾ ਹੈ।
ਇਹ ਵੀ ਖਬਰ ਪੜੋ : — ਵਿਜੀਲੈਂਸ ਨੇ 8,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮਾਲ ਪਟਵਾਰੀ ਨੂੰ ਕੀਤਾ ਗ੍ਰਿਫਤਾਰ
ਉਨ੍ਹਾਂ ਕਿਹਾ ਕਿ ਚਿੱਤਰਕਾਰ ਸੁਲਤਾਨ ਚਿੱਤਰਕਾਰੀ ਦੇ ਖੇਤਰ ਵਿੱਚ ਇੱਕ ਬੇਤਾਜ਼ ਬਾਦਸ਼ਾਹ ਹਨ।ਉਨ੍ਹਾਂ ਕਿਹਾ ਕਿ ਕਲਾਕਾਰ ਦੀ ਸੋਚ ਅਤੇ ਉਸ ਵੱਲੋਂ ਬਣਾਈ ਗਈ ਪੇਂਟਿੰਗ ਸਮਾਜ ਨੂੰ ਪੋਜੀਟਿਵ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਇੱਕ ਖਾਸ ਸੰਦੇਸ਼ ਦਿੰਦੀਆਂ ਹਨ।