ਅੰਮ੍ਰਿਤਸਰ, 23 ਮਾਰਚ (ਐੱਸ.ਪੀ.ਐਨ ਬਿਊਰੋ) – ਅਜੋਕੇ ਸਮੇਂ ਦੁਨਿਆ ਭਰ ਵਿੱਚ ਪਾਣੀ ਦੇ ਆਉਣ ਵਾਲੇ ਸਕੰਟ ਨੂੰ ਦੇਖਦੇ ਹੋਏ, ਪਾਣੀ ਦੀ ਸਾਂਭ ਸੰਭਾਲ ਬਾਰੇ ਜਾਗਰੁਕਤਾ ਫੈਲਾਉਣ ਲਈ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵੱਲੋਂ ਸੰਨ 1993 ਵਿੱਚ ਦਿੱਤੀ ਮਾਨਤਾ, ਅਨੁਸਾਰ 22 ਮਾਰਚ ਤੋਂ ਹਰ ਸਾਲ ਨਵੇਂ ਥੀਮ ਨੂੰ ਲੈਕੇ ਵਿਸ਼ਵ ਜਲ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਦੀ ਲਗਾਤਾਰਤਾ ਵਿਚ ਸਾਲ 2024 ਦੇ ਥੀਮ ਵਾਟਰ ਫਾਰ ਪੀਸ/ਪਾਣੀ ਸ਼ਾਂਤੀ ਲਈ ਅਨੁਸਾਰ ਅੱਜ ਐਸ. ਐਸ. ਐਸ. ਐਸ. ਕਾਲਜ ਫਾਰ ਕਾਮਰਸ ਐਂਡ ਅਲਾਈਡ ਸਟਡੀਜ਼, ਸ਼੍ਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰੇ ਦੇ ਤੌਰ ਤੇ ਜਲ ਸਰੋਤ ਵਿਭਾਗ ਦੇ ਮੁੱਖ ਇੰਜ: (ਰਿਟਾ:) ਇੰਜੀ: ਜਸਬੀਰ ਸਿੰਘ ਸੰਧੂ, ਟੀਮ ਮੈਂਬਰ ਇੰਜ ਮਨਜੀਤ ਸਿੰਘ ਸੈਣੀ ਪ੍ਰਧਾਨ “ ਇੱਕ ਰੁੱਖ ਦੇਸ਼ ਦੇ ਨਾਂ” ਅਤੇ ਜਨਰਲ ਸਕੱਤਰ” ਅੰਮ੍ਰਿਤਸਰ ਹਰਿਆਵਲ ਮੰਚ”, ਡਾ. ਰਾਜੀਵ ਜਨਰਲ ਸਕੱਤਰ, ਸ.ਮਲੋਡੀ ਵਾਈਸ ਪ੍ਰਧਾਨ, ਸੱਕਤਰ ਡਾ ਰਾਜਨ, ਸ੍ਰੀਮਤੀ ਵਭੂਤੀ ਸ਼ਰਮਾ, ਸ਼੍ਰੀ ਜਤੀਸ (ਆਰਟ ਆਫ਼ ਲਿਵਿੰਗ) ਅਦਿ ਸ਼ਾਮਲ ਹੋਏ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ /ਸਟਾਫ ਨੂੰ ਸੰਬੋਧਤ ਕਰਦਿਆਂ ਇੰਜ: ਜਸਬੀਰ ਸਿੰਘ ਸੰਧੂ ਨੇ ਸੰਸਾਰ ਭਰ ਅਤੇ ਪੰਜਾਬ ਵਿੱਚ ਪੈਦਾ ਹੋਏ ਪਾਣੀ ਸੰਕਟ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਪਾਣੀ ਬਚਾਉ ਮੁਹਿੰਮ ਨੂੰ ਜਨਤਕ ਤੌਰ ਤੇ ਵੱਡੇ ਪੈਮਾਣੇ ਤੇ ਲਿਜਾਣ ਲਈ ਪ੍ਰੇਰਿਤ ਕੀਤਾ। ਬੱਚਿਆਂ ਵੱਲੋਂ ਪਾਣੀ ਬਚਾਉਣ ਸਬੰਧੀ ਨਾਟਕ ਪੇਸ਼ ਕੀਤਾ ਗਿਆ ਅਤੇ ਕਈਆ ਬਚਿਆ ਵਲੋਂ ਗੀਤ ਵੀ ਸੁਣਾਏ ਗਏ। ਇੰਜ ਮਨਜੀਤ ਸਿੰਘ ਸੈਣੀ ਵਲੋਂ ਧਰਤੀ ਤੇ ਪਾਣੀਆਂ ਦੀ ਉਪਲਬਧਤਾ ਅਤੇ ਬਰਵਾਦੀ ਸਬੰਧੀ ਵਿਸਥਾਰ ਨਾਲ ਦੱਸਦੇ ਹੋਏ ਇਸ ਨੂੰ ਬਚਾਉਣ ਲਈ ਕਈ ਅਹਿਮ ਨੁੱਕਤੇ ਦੱਸਦੇ ਹੋਏ ਬੱਚਿਆਂ ਦਾ ਸਾਥ ਮੰਗਿਆ। ਮੈਲੋਡੀ ਨੇ ਦੱਸਿਆ ਕਿ ਦੁਨਿਆ ਦੇ ਕੁੱਲ ਜਲ ਭੰਡਾਰ ਦਾ 97.5 % ਖਾਰਾ/ ਨਮਕੀਨ ਹੈ ਕੁਝ ਗਲੇਸੀਅਰ ਦੇ ਤੌਰ ਤੇ ਹੈ ਅਤੇ ਸਿਰਫ 0.50% ਤੋਂ ਘੱਟ ਪਾਣੀ ਜੋ ਗੁਣਵੱਤਾ ਅਨੁਸਾਰ ਹੈ , ਹੀ ਵਰਤੋਂ ਵਿੱਚ ਆਉਂਦਾ ਹੈ । ਉਹਨਾਂ ਪਾਣੀ ਦੀ ਸਾਂਭ ਸੰਭਾਲ ਲਈ ਰੁੱਖਾਂ ਦੇ ਰੋਲ ਨੂੰ ਬਹੁਤ ਮਹਤਵ ਪੂਰਨ ਦੱਸਿਆ ਕਿ ਰੁੱਖ ਹਵਾ ਵਿੱਚ ਬਹੁਤ ਸਾਰਾ ਪਾਣੀ ਵੀ ਛੱਡਦੇ ਹਨ ਅਤੇ ਬਰਸਾਤੀ ਪਾਣੀ ਨੂੰ ਜੜਾਂ ਰਾਹੀ ਸੰਭਾਲ ਜਲ ਭੰਡਾਰ ਵਿੱਚ ਵਾਧਾ ਕਰਦੇ ਹਨ।
ਵਿਭੂਤੀ ਸ਼ਰਮਾ ਨੇ ਵੱਧ ਤੋਂ ਵੱਧ ਰੱਖ ਲਾਉਣ ਦੀ ਅਪੀਲ ਕੀਤੀ। ਡਾ ਰਾਜੀਵ ਵੱਲੋਂ ਪਾਣੀ ਦੀ ਸਾਂਭ ਸੰਭਾਲ ਵਾਰੇ ਦੱਸਦੇ ਕਾਲਜ ਦੇ ਡਾਇਰੇਕਟਰ ਸ. ਜਗਦੀਸ਼ ਸਿੰਘ ਅਤੇ ਪ੍ਰਿਸੀਪਲ ਸ੍ਰੀਮਤੀ ਸਵਿਤਾ ਖੰਨਾ ਦਾ ਇਸ ਜਾਗਰੁਕਤਾ ਕੰਮਪੈਨ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਕਾਲਜ਼ ਦੇ ਬੱਚਿਆ ਵੱਲੋਂ ਪਾਣੀ ਬੱਚਤ ਸੰਬਧੀ ਕਵੀਤਾਵਾਂ /ਗੀਤ ਸੁਨਾਏ ਅਤੇ ਬਹੁਤ ਹੀ ਸੁੰਦਰ ਨਾਟਕ ਦੁਆਰਾ ਪਾਣੀ ਬਚਾਉਣ ਦੇ ਸਾਰੇ ਤਰੀਕੇ ਦੱਸੇ। ਸ਼੍ਰੀ ਮਤੀ ਵਭੂਤੀ ਸ਼ਰਮਾ, ਯਤਿਸ਼ ਜੀ, ਮਲੋਡੀ ਜੀ ਨੇ ਅਪਣੇ ਅਪਣੇ ਢੰਗ ਨਾਲ ਪਾਣੀ ਬਚਾਉਣ ਦੇ ਤਰੀਕੇ ਦੱਸੇ ਅਤੇ ਬੱਚਿਆਂ ਨੂੰ ਤਹਿ ਦਿਲੋਂ ਇਸ ਨੂੰ ਅਪਣਾਉਣ ਲਈ ਕਿਹਾ।ਇਸ ਮੌਕੇ ਇੱਕ ਰੁੱਖ ਦੇਸ਼ ਦੇ ਨਾਂ ਅਭਿਆਨ ਸਮਿਤੀ ਵੱਲੋਂ ਪਾਣੀ ਬਚਾਓ ਅਭਿਆਨ ਤੇ ਕੇਂਦਰਤ ਕਰਵਾਏ ਗਏ ਵਿਦਿਆਰਥੀਆਂ ਦੇ ਪੋਸਟਰ ਮੁਕਾਬਲਿਆਂ ਵਿੱਚੋਂ ਆਏ ਪਹਿਲੇ ਛੇ ਅੱਬਲ ਬੱਚਿਆਂ,ਕਵਿਤਾ /ਗੀਤ ਸੁਣਾਉਣ ਵਾਲੇ ਅਤੇ ਨਾਟਕ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਆਖਿਰ ਵਿੱਚ ਬੱਚਿਆਂ ਨੇ ਪ੍ਰਣ ਲਿਆ ਕਿ ਉਹ ਪਾਣੀ ਬਚਾਉਣ ਲਈ ਪੂਰਾ ਸਹਿਯੋਗ ਦੇਣਗੇ