ਬਲਾਕ ਰਈਆ ਦੇ ਕਈ ਮਾਨਤਾ ਪ੍ਰਾਪਤ ਸਕੂਲ ਫਰਜ਼ ‘ਚ ਕੌਤਾਹੀ ਦੇ ਮਾਮਲੇ ‘ਚ ਵਿਭਾਗ ਦੀ ਰਾਡਾਰ ਤੇ 

ਬਿਨਾ ਮਾਨਤਾ ਤੇ ਬਿਨਾ ਪ੍ਰਵਾਨਗੀ ਗਰੁੱਪਾਂ ‘ਚ ਦਾਖਲੇ ਦਾ 

ਅੰਮ੍ਰਿਤਸਰ, 23 ਮਾਰਚ (ਹਰਪਾਲ ਸਿੰਘ) – ਚੌਣੀਂਦਾ ਵਿਸ਼ਿਆਂ ਦੀ ਪ੍ਰਵਾਨਗੀ ਤੋਂ ਬਿਨਾ ਵਿਦਿਆਰਥੀਆਂ ਵਿਦਿਆਰਆਂ ਨੂੰ ਧੜੱਲੇ ਨਾਲ ਦਾਖਲੇ ਦੇਣ ਅਤੇ ਬਿਨਾ ਮਾਨਤਾ ਚੱਲ ਰਹੇ ਕਈ ਪ੍ਰਾਈਵੇਟ ਸਕੂਲ ਹੁਣ ਸਿੱਖਿਆ ਵਿਭਾਗ ਦੀ ਰਾਡਾਰ ਤੇ ਆ ਗਏ ਹਨ। ਸਕੂਲਾਂ ਖਿਲਾਫ ਹੋਣ ਜਾ ਰਹੀ ਵਿਭਾਗੀ ਕਾਰਵਾਈ ਸਬੰਧੀ ਅਗਾਓ ਜਾਣਕਾਰੀ ਦਿੰਦੇ ਹੋਏ ਪਟੀਸ਼ਨ ਕਰਤਾ ਧਿਰ ਅਤੇ ਨੈਸ਼ਨਲ ਯੂਥ ਪਾਰਟੀ ਦੇ ਸੂਬਾਈ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੱਕ ‘ਚ ਅਤੇ ਕਨੂੰਨ ਦੀ ਹਮਾਇਤ ‘ਚ ਸਾਡੇ ਵੱਲੋਂ ਕਨੁਨੀ ਚਾਰਾਜੋਈ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਰੋਡ ਤੇ ਸਥਿਤ ਅਕੈਡਮੀਂ ਤੋਂ ਇਲਾਵਾ ਬਲਾਕ ਰਈਆ ਦੇ ਦਰਜਨ ਤੋਂ ਵੱਧ ਪ੍ਰਾਈਵੇਟ ਸਕੂਲਾਂ ਨੂੰ ਦੋ ਵੱਖ ਵੱਖ ਮਾਮਲਿਆਂ ‘ਚ ਕਾਰਵਾਈ ਅਧੀਨ ਲਿਆਉਂਣ ਲਈ ਪੁਸ਼ਟੀ ਕਰ ਦਿੱਤੀ ਹੈ। ਇੱਕ ਸਵਾਲ ਦੇ ਜਵਾਬ ‘ਚ ਉਂਨ੍ਹਾ ਨੇ ਦੱਸਿਆ ਕਿ ਜਿੰਨ੍ਹਾ ਸਕੂਲਾਂ ਨੇ ਬਿਨਾ ਸਾਇੰਸ ਅਤੇ ਕਮਰਸ ਦੀ ਪ੍ਰਵਾਨਗੀ ਵਿਭਾਗ ਤੋਂ ਪ੍ਰਾਪਤ ਕੀਤੇ ਬਿਨਾ ਬੱਚਿਆਂ ਦੇ ਦਾਖਲੇ ਗਰੁੱਪਾਂ ‘ਚ ਕੀਤੇ ਹਨ ਉਨ੍ਹਾ ਸਕੂਲਾਂ ਨੂੰ ਬਤੌਰ ਪਟੀਸ਼ਨ ਕਰਤਾ ਸੂਚੀਬੱਧ ਕਰ ਲਿਆ ਹੈ।

ਇਹ ਵੀ ਖਬਰ ਪੜੋ : — ਇਕ ਰੁੱਖ ਦੇਸ਼ ਦੇ ਨਾਮ ਅਭਿਆਨ, ਸਮਿਤੀ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੰਤ ਸਿੰਘ ਸੁਖਾ ਸਿੰਘ ਕਾਲਜ ਫਾਰ ਕਾਮਰਸ ਵਿਖੇ ਮਨਾਇਆ ਵਿਸ਼ਵ ਜਲ ਦਿਵਸ : ਇੰਜ ਕੋਹਲੀ

ਉਨ੍ਹਾ ਨੇ ਇਹ ਵੀ ਦੱਸਿਆ ਕਿ ਬਲਾਕ ਰਈਆ ਦੇ ਕਈ ਅਜਿਹੇ ਸਕੂਲ ਵੀ ਸਾਡੇ ਧਿਆਨ ‘ਚ ਆਏ ਹਨ ਜਿੰਨ੍ਹਾ ਕੋਲ ਮਾਨਤਾ ਵੀ ਨਹੀ ਹੈ ਫਿਰ ਵੀ ਉਹ ਮਾਨਤਾ ਪ੍ਰਾਪਤ ਸਕੂਲਾਂ ਦੀ ਤਰਜ਼ ਤੇ ਸਕੂਲ ਚਲਾ ਕੇ ਸਰਕਾਰ ਨੂੰ ਕਰੋੜਾਂ ਰੁਪਿਆ ਦਾ ਚੂਨਾ ਲਗਾ ਰਹੇ ਹਨ। ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਅਸੀ ਸਭ ਤੋਂ ਪਹਿਲਾਂ ਇੱਕ ਦੋ ਦਿਨਾ ‘ਚ ਉਨ੍ਹਾ ਨੇ ਸਕੂਲਾਂ ਦੇ ਨਾ ਮੀਡੀਆ ‘ਚ ਨਸ਼ਰ ਕਰਾਂਗੇ ਜਿਹੜੇ ਬਿਨਾ ਪ੍ਰਵਾਨਗੀ ਗੁਰੱਪਾਂ ‘ਚ ਬੱਚਿਆਂ ਨੂੰ ਦਾਖਲੇ ਦੇ ਰਹੇ ਹਨ। ਇਸੇ ਤਰ੍ਹਾਂ ਦੂਸਰੇ ਪੜਾਅ ‘ਚ ਬਲਾਕ ਰਈਆ ਦੇ ਉਹ ਨਾਮਵਰ ਸਕੂਲ ਸੂਚੀਬੱਧ ਕੀਤੇ ਗਏ ਹਨ ਜਿੰਨਾ ਕੋਲ ਵਿਭਾਗੀ ਮਾਨਤਾ ਵੀ ਨਹੀਂ ਹੈ,ਪਰ ਦਾਖਲਿਆਂ ਤੇ ਫੀਸਾਂ ਵਸੂਲਣ ‘ਚ ਮਾਨਤਾ ਪ੍ਰਾਪਤ ਸਕੂਲਾਂ ਨੂੰ ਮਾਤ ਪਾ ਰਹੇ ਹਨ।

ਇੱਕ ਸਵਾਲ ਦੇ ਜਵਾਬ ‘ਚ ਉਨਾ ਨੇ ਕਿਹਾ ਕਿ ਨੈਸ਼ਨਲ ਯੂਥ ਪਾਰਟੀ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਬਲਾਕ ਰਈਆ ਦੇ 2 ਦਰਜਨ ਤੋਂ ਵੱਧ ਪ੍ਰਾਈਵੇਟ ਸਕੂਲਾਂ ਨੂੰ ਚਲਾਉਂਣ ਵਾਲੀਆਂ ਸੋਸਾਇਟੀਆਂ ਅਤੇ ਟਰੱਸਟਾਂ ਨੂੰ ਵੀ ਜਾਂਚ ਦੇ ਘੇਰੇ ਹੇਠ ਲਿਆਉਂਣ ਜਾ ਰਹੀ ਹੈ। ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਇਸ ਤੋਂ ਇਲਾਵਾ ਬਹੁ ਗਿਣਤੀ ਸਕੂਲ਼ਾਂ ਦੀ ਬੈਲੰਸ ਸੀਟ ਅਤੇ ਕੁਲੈਕਸ਼ਨ ਦੇ ਮਾਮਲੇ ‘ਚ ਇਨਕਮ ਟੈਕਸ ਦੀ ਜਾਂਚ ਦੀ ਮੰਗ ਨੂੰ ਲੈਕੇ ਅਸੀਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਰਹੇ ਹਾਂ। ਇਸ ਮੌਕੇ ਨੈਸ਼ਨਲ ਯੂਥ ਪਾਰਟੀ ਦੇ ਜਨਰਲ ਸਕੱਤਰ ਸ੍ਰ ਉਕਾਂਰ ਸਿੰਘ ਸੋਨੂੰ, ਪੀਆਰਓ ਅੰਮ੍ਰਿਤਪਾਲ ਸਿੰਘ ਸ਼ਾਹਪੁਰ ਆਦਿ ਹਾਜਰ ਸਨ।

You May Also Like