ਸ੍ਰੀ ਅੰਮ੍ਰਿਤਸਰ ਸਾਹਿਬ, 25 ਮਾਰਚ (ਹਰਪਾਲ ਸਿੰਘ) – ਕਈ ਸਾਲਾਂ ਤੋਂ ਪ੍ਰਭੂ ਵਰਦਾਨ ਕੈਂਪ ਦੀ ਲਾਮਿਸਾਲ ਸਫਲਤਾ ਤੋਂ ਬਾਅਦ ਇਸ ਵਾਰ ਵੀ ਖੱਤਰੀ ਸਭਾ ਮਹਿਲਾ ਮੰਡਲ ਅਤੇ ਖੱਤਰੀ ਸਭਾ ਵੱਲੋਂ ਰੂਪ ਮਹਿਲ ਪੈਲੇਸ ਵਿਖੇ ਪ੍ਰਭੂ ਵਰਦਾਨ ਕੈਂਪ ਲਗਾਇਆ ਗਿਆ।ਮਹਿਲਾ ਮੰਡਲ ਪ੍ਰਧਾਨ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਡਾ: ਸਵਰਾਜ ਗਰੋਵਰ, ਖੱਤਰੀ ਸਭਾ ਦੇ ਪ੍ਰਧਾਨ ਸ੍ਰੀ ਜਗਦੀਸ਼ ਅਰੋੜਾ,ਖੱਤਰੀ ਮਹਾਂਸਭਾ ਦੇ ਜਨਰਲ ਸਕੱਤਰ ਸ੍ਰੀ ਸੁਨੀਲ ਖੰਨਾ, ਖੱਤਰੀ ਸਭਾ ਦੇ ਸਕੱਤਰ ਦਿਨੇਸ਼ ਖੰਨਾ, ਖੱਤਰੀ ਸਭਾ ਮਹਿਲਾ ਮੰਡਲ ਦੇ ਸਲਾਹਕਾਰ ਅਤੇ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਅੰਜਨਾ ਸੇਠ, ਮੀਤ ਪ੍ਰਧਾਨ ਸ੍ਰੀਮਤੀ ਇੰਦਰਾ ਧਵਨ, ਉਪ ਸਕੱਤ ਸ਼੍ਰੀਮਤੀ ਡੌਲੀ ਭਾਟੀਆ ਅਤੇ ਸ਼੍ਰੀਮਤੀ ਜਨਕ ਜੋਸ਼ੀ ਦੀ ਅਗਵਾਈ ਹੇਠ ਕੀਤਾ ਗਿਆ।
ਇਹ ਵੀ ਖਬਰ ਪੜੋ : — ਡੇਰਾ ਬਾਬਾ ਨਾਨਕ ਚ ਇਕ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ
ਵਿਸ਼ੇਸ਼ ਮਹਿਮਾਨਾਂ ਵਜੋਂ ਦੁਰਗਿਆਣਾ ਮੰਦਿਰ ਦੇ ਸਕੱਤਰ ਸ੍ਰੀ ਅਰੁਣ ਖੰਨਾ, ਫੋਰੈਂਸਿਕ ਵਿਭਾਗ ਦੇ ਮੁਖੀ ਡਾ: ਅਸ਼ੋਕ ਚੰਨਾ, ਪ੍ਰੋਫੈਸਰ ਡਾ: ਸ਼ੈਲੀ ਜੱਗੀ, ਸਮਾਜ ਸੇਵੀ ਸਤੀਸ਼ ਬਧਵਾਰ, ਡਾ: ਰਿਪਨ ਕੌਰ ਨੇ ਵੀ ਇਸ ਕੈਂਪ ਦੀ ਸ਼ਲਾਘਾ ਕਰਦਿਆਂ ਇਸ ਨੂੰ ਬਹੁਤ ਹੀ ਸਾਰਥਕ ਦੱਸਿਆ।ਇਸ ਤੋਂ ਇਲਾਵਾ ਡਾ: ਸੁਧਾ ਸ਼ਰਮਾ, ਕਿਰਨ ਵਿਜ, ਐਡ ਰਜਨੀ ਜੋਸ਼ੀ, ਸਨੇਹਾ ਅਰੋੜਾ, ਦੀਪਕ ਵਿਜ, ਰਾਕੇਸ਼ ਕੁੰਦਰਾ, ਊਸ਼ਾ ਗੁਪਤਾ ਅਤੇ ਹੋਰ ਮੈਂਬਰਾਂ ਨੇ ਆਪਣੇ ਅਣਥੱਕ ਯੋਗਦਾਨ ਨਾਲ ਪ੍ਰੋਗਰਾਮ ਨੂੰ ਬੁਲੰਦੀਆਂ ‘ਤੇ ਪਹੁੰਚਾਇਆ|
ਇਹ ਵੀ ਖਬਰ ਪੜੋ : — ਭਾਈ ਮੰਝ ਸਾਹਿਬ ਰੋਡ ‘ਕਲੋਨੀ ਖਾਲਸਾ ਐਵੀਨਿਊ’ ਵਿਖੇ ਸੜਕ ਬਣਾਉਣ ਦਾ ਕੀਤਾ ਉਦਘਾਟਨ
ਸ਼੍ਰੀ ਰਾਮ ਸ਼ਰਨਮ ਦੇ ਸ਼੍ਰੀ ਅਸ਼ਵਨੀ ਬੇਦੀ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਖੱਤਰੀ ਸਭਾ ਮਹਿਲਾ ਮੰਡਲ ਅਤੇ ਖੱਤਰੀ ਸਭਾ ਨੂੰ ਇਸ ਸਮਾਜ ਸੇਵਾ ਦੇ ਕਾਰਜ ਲਈ ਤਹਿ ਦਿਲੋਂ ਵਧਾਈ ਦਿੱਤੀ।ਸ਼੍ਰੀ ਜਗਦੀਸ਼ ਅਰੋੜਾ ਅਤੇ ਡਾ: ਸਵਰਾਜ ਗਰੋਵਰ ਨੇ ਕਿਹਾ ਕਿ ਪ੍ਰਭ ਵਰਦਾਨ ਕੈਂਪ ਦੀ ਸੰਸਥਾ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਦੀ ਰਹੇਗੀ।