ਲੁਧਿਆਣਾ, 26 ਮਾਰਚ (ਐੱਸ.ਪੀ.ਐਨ ਬਿਊਰੋ) – ਫੋਕਲ ਪੁਆਇੰਟ ਇਲਾਕੇ ‘ਚ ਇਕ ਪੁੱਤਰ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਉਸ ਨੇ ਵਾਰ-ਵਾਰ ਆਪਣੇ ਪਿਤਾ ਦੇ ਸਿਰ ‘ਤੇ ਇੱਟ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੇ 65 ਸਾਲਾ ਪਿਤਾ ਦੀ ਮੌਤ ਹੋ ਗਈ। ਰੌਲਾ ਸੁਣ ਕੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਤੋਂ ਭੱਜ ਰਹੇ ਮੁਲਜ਼ਮ ਪੁੱਤਰ ਨੂੰ ਵੀ ਫੜ ਲਿਆ। ਫਿਲਹਾਲ ਮੁਲਜ਼ਮ ਪੁੱਤਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ।
ਇਹ ਵੀ ਖਬਰ ਪੜੋ : — ਜਗਰਾਓਂ : ਸਿੱਧਵਾਂ ਬੇਟ ਥਾਣੇ ਵਿੱਚ ਤਾਇਨਾਤ ਇੱਕ ASI ਦੀ ਸੜਕ ਹਾਦਸੇ ਵਿੱਚ ਮੌਤ
ਮ੍ਰਿਤਕ ਲਕਸ਼ਮਣ ਦਾਸ ਦੇ ਜਵਾਈ ਕਿਸ਼ਨ ਬਹਾਦਰ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਦੱਸਿਆ ਕਿ ਉਸ ਦਾ ਜੀਜਾ ਸੂਰਜ ਬਹਾਦਰ ਆਪਣੇ ਸਹੁਰੇ ਲਕਸ਼ਮਣ ਬਹਾਦਰ ਨਾਲ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ। ਦੋਵੇਂ ਜੀਵਨ ਨਗਰ ‘ਚ ਕਿਰਾਏ ‘ਤੇ ਵੱਖਰੇ-ਵੱਖਰੇ ਕਮਰਿਆਂ ‘ਚ ਰਹਿੰਦੇ ਸਨ। ਉਹ ਪਿਛਲੇ 25 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਸਨ। ਬੀਤੀ 24 ਮਾਰਚ ਨੂੰ ਕਿਸੇ ਗੱਲ ਨੂੰ ਲੈ ਕੇ ਜੀਜਾ ਸੂਰਜ ਬਹਾਦਰ ਦਾ ਆਪਣੇ ਸਹੁਰੇ ਨਾਲ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਸੂਰਜ ਨੇ ਕਮਰੇ ‘ਚ ਹੀ ਪਿਤਾ ਲਕਸ਼ਮਣ ਬਹਾਦੁਰ ‘ਤੇ ਹਮਲਾ ਕਰ ਦਿੱਤਾ। ਉਸ ਨੇ ਕੁੱਟਮਾਰ ਕਰ ਕੇ ਇਸ ਦੇ ਸਿਰ ‘ਤੇ ਇੱਟ ਨਾਲ ਕਈ ਵਾਰ ਕੀਤੇ। ਲਕਸ਼ਮਣ ਬਹਾਦੁਰ ਦੀਆਂ 2 ਧੀਆਂ ਹਨ। ਦੋਵੇਂ ਮਜ਼ਦੂਰੀ ਕਰਦੇ ਸਨ ਤੇ ਸ਼ਰਾਬ ਪੀਣ ਦੇ ਆਦੀ ਸਨ। ਸੂਰਜ ਤਲਾਕਸ਼ੁਦਾ ਹੈ।