ਅੰਮ੍ਰਿਤਸਰ, 26 ਮਾਰਚ (ਐੱਸ.ਪੀ.ਐਨ ਬਿਊਰੋ) – ਆਰ.ਐਸ ਇੰਟਰਨੈਸ਼ਨਲ ਗੈਲਰੀ ਆਫ ਫਾਇਨ ਆਰਟ ਵੱਲੋਂ ਚਿੱਤਰਕਾਰ ਰਾਜਪਾਲ ਸੁਲਤਾਨ ਦੀ ਦੇਖ ਰੇਖ ਵਿੱਚ ਏ.ਸੀ.ਪੀ (ਡੀ) ਕੁਲਦੀਪ ਸਿੰਘ ਨਾਲ ਮੁਲਾਕਾਤ ਕੀਤੀ।ਇਸ ਮੌਕੇ ਏ.ਸੀ.ਪੀ ਕੁਲਦੀਪ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆਂ ਦੇ ਵਿਉਪਾਰੀਆਂ ਦੇ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਅਪਣੇ ਆਪ ਨੂੰ ਸੁਧਾਰ ਲੈਣ ਨਹੀਂ ਤਾਂ ਕਿਸੇ ਵੀ ਕੀਮਤ ਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਰਾਜਪਾਲ ਸੁਲਤਾਨ ਨੇ ਕਿਹਾ ਕਿ ਜਦੋਂ ਤੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਿਲ੍ਹਾ ਅੰਮ੍ਰਿਤਸਰ ਦਾ ਚਾਰਜ ਸੰਭਾਲਿਆ ਹੈ ਨਸ਼ਿਆਂ,ਕ੍ਰਾਇਮ,ਟ੍ਰੈਫਿਕ ਸੰਬੰਧੀ ਸ਼ਖਤ ਕਦਮਾਂ ਨਾਲ ਸ਼ਹਿਰ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਨੇ ਅਪਣੇ ਕੰਮ ਕਰਨ ਦੇ ਢੰਗ ਨਾਲ ਸ਼ਹਿਰਵਾਸੀਆਂ ਦਾ ਦਿਲ ਜਿੱਤ ਲਿਆ ਹੈ।ਇਸ ਮੌਕੇ ਮੈਬਰਾਂ ਵੱਲੋਂ ਏ.ਸੀ.ਪੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀਨੀਅਰ ਪੱਤਰਕਾਰ ਕੰਵਲਜੀਤ ਸਿੰਘ ਵਾਲੀਆ,ਰੀਡਰ ਅਵਤਾਰ ਸਿੰਘ,ਨਾਇਟ ਰੀਡਰ ਜਗਜੀਤ ਸਿੰਘ,ਦਲਜੀਤ ਸਿੰਘ ਏ.ਐਸ.ਆਈ,ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।