ਇਛਾ ਪੂਰਤੀ ਸ਼ਿਵ ਮੰਦਿਰ ਵਿਖੇ ਮਨਾਇਆ ਹੋਲੀ ਦਾ ਤਿਉਹਾਰ

ਅੰਮ੍ਰਿਤਸਰ 27 ਮਾਰਚ (ਹਰਪਾਲ ਸਿੰਘ) – ਇਛਾ ਪੂਰਤੀ ਸ਼ਿਵ ਮੰਦਿਰ ਗੰਢਾ ਸਿੰਘ ਕਲੋਨੀ ਤਰਨ ਤਾਰਨ ਰੋਡ ਵਿਖੇ ਸ਼ਰਧਾਲੂਆ ਵਲੋ ਹੋਲੀ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ ਮੰਦਰ ਵਿਖੇ ਸਵੇਰ ਤੋ ਹੀ ਸ਼ਰਧਾਲੂ ਇਕੱਤਰ ਹੋਣੇ ਸ਼ੁਰੂ ਹੋ ਗਏ ਅਤੇ ਫੁੱਲਾਂ ਦੀ ਹੋਲੀ ਮਨਾਈ ਗਈ ਮੰਦਰ ਦੇ ਮੁੱਖ ਸੇਵਾਦਾਰ ਧਰਮਪਾਲ ਨੇ ਆਏ ਹੋਏ ਸ਼ਰਧਾਲੂਆ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਇਸ ਮੌਕੇ ਰਜਨੀ ਬਾਲਾ, ਗੁਲਸ਼ਨ ਕੁਮਾਰ, ਰਾਜ ਕੁਮਾਰ,ਕਵਿਤਾ,ਕਿਰਨ,ਏਕਤਾ,ਸੰਦੀਪ, ਪ੍ਰਿਆ, ਪ੍ਰੇਮਿਕਾ ਆਦਿ ਸ਼ਰਧਾਲੂ ਹਾਜ਼ਰ ਸਨ।

You May Also Like