ਫਿਰੋਜ਼ਪੁਰ ਚ ਨਸ਼ੇੜੀ ਪੁੱਤਰ ਨੇ ਨਸ਼ੇ ’ਚ ਟੱਲੀ ਹੋ ਕੇ ਆਪਣੀ ਮਾਂ ਨੂੰ ਮਾਰੀ ਗੋਲ਼ੀ

ਫਿਰੋਜ਼ਪੁਰ, 29 ਮਾਰਚ (ਐੱਸ.ਪੀ.ਐਨ ਬਿਊਰੋ) – ਫਿਰੋਜ਼ਪੁਰ ਦੀ ਸਬ-ਡਵੀਜ਼ਨ ਜ਼ੀਰਾ ਅਧੀਨ ਪੈਂਦੇ ਪਿੰਡ ਕੀਮਾਵਾਲੀ ’ਚ ਨਸ਼ੇੜੀ ਪੁੱਤਰ ਨੇ ਨਸ਼ੇ ’ਚ ਟੱਲੀ ਹੋ ਕੇ ਆਪਣੀ ਮਾਂ ਨੂੰ 12 ਬੋਰ ਦੀ ਰਾਈਫਲ ਨਾਲ ਗੋਲ਼ੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਜ਼ਖ਼ਮੀ ਮਾਂ ਨੂੰ ਇਲਾਜ ਲਈ ਜੀਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਉਹ ਉਸ ’ਤੇ ਨਸ਼ੇ ਲਈ ਜ਼ਮੀਨ ਵੇਚਣ ਲਈ ਦਬਾਅ ਪਾ ਰਿਹਾ ਸੀ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਪਾਲ ਕੌਰ ਦੇ ਛੋਟੇ ਪੁੱਤਰ ਗੁਰਮੀਤ ਸਿੰਘ ਅਤੇ ਪਤਨੀ ਮੇਜਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਨਜੀਤ ਸਿੰਘ ਜੋ ਕਿ ਨਸ਼ੇ ਦਾ ਆਦੀ ਹੈ, ਹੁਣ ਆਪਣੇ ਨਸ਼ੇ ਦੀ ਪੂਰਤੀ ਲਈ ਵਿਅਕਤੀ ਨੂੰ ਜ਼ਮੀਨ ਵੇਚਣ ਲਈ ਕਹਿ ਰਿਹਾ ਸੀ, ਜਦੋਂ ਮਾਂ ਜ਼ਮੀਨ ਵੇਚਣ ਲਈ ਤਿਆਰ ਨਾ ਹੋਈ ਤਾਂ ਉਹ ਘਰੋਂ ਬਾਹਰ ਗਿਆ ਅਤੇ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸ ਦੇ ਹੱਥ ’ਚ 12 ਬੋਰ ਦੀ ਰਾਈਫਲ ਸੀ।

ਜਿਸ ਕਾਰਨ ਉਸ ਨੇ ਆਪਣੀ ਮਾਂ ’ਤੇ ਗੋਲ਼ੀ ਚਲਾ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

You May Also Like