ਅੰਮ੍ਰਿਤਸਰ, 30 ਮਾਰਚ (ਐੱਸ.ਪੀ.ਐਨ ਬਿਊਰੋ) – ਉੱਘੇ ਸਮਾਜ ਸੇਵਕ ਅਤੇ ਸਵਰਨਕਾਰ ਆਗੂ ਕੰਵਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਸਟੇਸ਼ਨ ਜੀ.ਆਰ.ਪੀ ਦੇ ਐਸ.ਐਚ.ੳ ਬਲਵੀਰ ਸਿੰਘ ਘੁੰਮਣ ਨੂੰ ਵਧੀਆ ਸੇਵਾਵਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉੱਘੇ ਚਿੱਤਰਕਾਰ ਰਾਜਪਾਲ ਸੁਲਤਾਨ ਅਤੇ ਸੀਨੀਅਰ ਪੱਤਰਕਾਰ ਕੰਵਲਜੀਤ ਸਿੰਘ ਵਾਲੀਆ, ਮਨਦੀਪ ਸਿੰਘ ਵੀ ਹਾਜ਼ਰ ਸਨ।
ਇਹ ਵੀ ਖਬਰ ਪੜੋ : — ਅੰਮ੍ਰਿਤਸਰ ਪੁਲਿਸ ਵੱਲੋਂ 3 ਕਿਲੋ ਹੈਰੋਇਨ, 50,000 ਰੁਪਏ ਡਰੱਗ ਮਨੀ ਅਤੇ 32 ਬੋਰ ਪਿਸਤੌਲ ਸਮੇਤ 5 ਵਿਅਕਤੀ ਕਾਬੂ
ਇਸ ਮੌਕੇ ਕੰਵਲਜੀਤ ਸਿੰਘ ਨੇ ਕਿਹਾ ਕਿ ਸਾਨੂੰ ਬਲਵੀਰ ਸਿੰਘ ਵਰਗੇ ਪੁਲਿਸ ਅਫਸਰਾਂ ‘ਤੇ ਮਾਣ ਹੈ ਜਿਹੜੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਦੇ ਹਨ।ਉਨ੍ਹਾ ਕਿਹਾ ਕਿ ਅਜਿਹੇ ਅਫਸਰ ਦੂਸਰਿਆਂ ਲਈ ਮਿਸਾਲ ਹਨ।ਇਸ ਮੌਕੇ ਬਲਵੀਰ ਸਿੰਘ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦੀ ਇੰਨ-ਬਿਨ ਪਾਲਨਾ ਕਰਦੇ ਹੋਏ ਅਸੀਂ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਪੂਰੀ ਤਰ੍ਹਾ ਵਚਨਬੰਧ ਹਾਂ, ਜੀ.ਆਰ.ਪੀ ਅਧੀਨ ਆਉਂਦੇ ਖੇਤਰ ਵਿੱਚ ਕਿਸੇ ਨੂੰ ਕਿਸੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।