ਅੰਮ੍ਰਿਤਸਰ, 1 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪ੍ਰਾਈਵੇਟ ਨਿੱਜੀ ਸੰਸਥਾਵਾਂ ਬੱਚਿਆਂ ਨੂੰ ਵਿੱਦਿਅਕ ਦਾ ਦਾਨ ਦੇਣ ਦੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਨਿਯਮਾਂ ਅਧੀਨ ਇਹ ਸੰਸਥਾਵਾਂ ਚਲਦੀਆਂ ਹਨ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਇਹ ਮਾਨਤਾ ਦਿੰਦੇ ਹਨ ਅਤੇ ਉਹਨਾਂ ਦੇ ਨਿਯਮਾਂ ਦੇ ਆਧਾਰ ਤੇ ਇਹ ਸਕੂਲ ਚਲਦੇ ਹਨ। ਪਰ ਸਮਾਜ ਵਿਚ ਕੁਝ ਇਹੋ ਜਿਹੇ ਸ਼ਰਾਰਤੀ ਅਨਸਰ ਹਨ ਜੋ ਇਹਨਾਂ ਸਕੂਲਾਂ ਨੂੰ ਬਲੈਕਮੇਲ ਕਰਦੇ ਹਨ ਅਤੇ ਝੂਠੀਆ ਸ਼ਿਕਾਇਤਾਂ ਕਰਦੇ ਹਨ। ਜਿਨਾਂ ਦਾ ਇਹਨਾਂ ਪ੍ਰਾਈਵੇਟ ਸਕੂਲਾਂ ਨਾਲ ਕੋਈ ਵਾਸਤਾ ਨਹੀ ਹੈ। ਇਹਨਾਂ ਲੋਕਾਂ ਦਾ ਮਕਸਦ ਸਿਰਫ ਤੇ ਸਿਰਫ ਸਕੂਲਾਂ ਨੂੰ ਬਲੈਕਮੇਲ ਕਰਨਾ ਅਤੇ ਬੱਚਿਆਂ ਦੇ ਮਾਪਿਆਂ ਦੇ ਦਿਲਾਂ ਵਿਚ ਸਕੂਲਾਂ ਪ੍ਰਤੀ ਨਫਰਤ ਪੈਦਾ ਕਰਨਾ ਹੈ।
ਇਹ ਵੀ ਖਬਰ ਪੜੋ : — ਵਿਜੀਲੈਂਸ ਕਰਮਚਾਰੀਆਂ ਦੇ ਨਾਮ ਤੇ 2,50,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਦੋ ਵਿਅਕਤੀ ਗ੍ਰਿਫਤਾਰ
ਇਹ ਹਰ ਸਾਲ ਅਖਬਾਰਾਂ ਵਿਚ ਆਪਣੀਆ ਟੀ.ਆਰ.ਪੀ. ਬਣਾਉਣ ਵਾਸਤੇ ਆਪਣਾ ਨਾਮ ਕਮਾਉਣ ਵਾਸਤੇ ਇਹੋ ਜਿਹੀਆ ਕੋਝੀਆ ਹਰਕਤਾਂ ਕਰਦੇ ਹਨ ਜਦੋਂਕਿ ਪਿਛਲੀ ਦਿਨੀਂ ਅਖਬਾਰਾਂ ਵਿਚ ਖਬਰ ਛਪੀ ਸੀ ਕਿ ਮੈਂ ਕੁਝ ਰਈਆ ਬਲਾਕ ਦੇ ਸਕੂਲਾਂ ਦੀ ਸ਼ਿਕਾਇਤ ਕੀਤੀ ਹੈ ਕਿ ਆਰ.ਟੀ.ਈ. ਐਕਟ ਦੇ ਅਧੀਨ ਇਹ ਬਚਿਆਂ ਨੂੰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਨਹੀ ਦਿੰਦੇ ਜਦੋਂਕਿ ਪ੍ਰਾਈਵੇਟ ਸਕੂਲਾਂ ਦੀ ਸੰਸਥਾ ਰਾਸਾ ਯੂ.ਕੇ. ਨੇ ਬਹੁਤ ਵਾਰੀ ਸਰਕਾਰ ਨੂੰ ਚਿਠੀਆ ਲਿਖੀਆ ਹਨ ਕਿ ਸਾਨੂੰ ਆਰ.ਟੀ.ਈ.ਐਕਟ ਦੇ ਅਧੀਨ ਬਚਿਆਂ ਦੀ ਜੋ ਰਾਸ਼ੀ ਬਣਦੀ ਹੈ ਉਹ ਸਾਨੂੰ ਮੁਹਈਆ ਕਰਵਾਈ ਜਾਵੇ। ਜਦੋਂਕਿ ਅਸੀਂ ਬਚੇ ਪੜਾਉਣ ਲਈ ਤਿਆਰ ਹਾਂ ਅਤੇ ਇਸ ਬਾਰੇ ਪਹਿਲਾਂ ਵੀ ਰਾਸਾ ਯੂ.ਕੇ. ਨੇ ਅਖਬਾਰਾਂ ਵਿਚ ਬਿਆਨ ਦਿਤੇ ਹਨ ਕਿ ਅਸੀਂ ਸਮੂਹ ਪ੍ਰਾਈਵੇਟ ਸਕੂਲ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੇ ਅਧੀਨ ਬੱਚਿਆ ਨੂੰ ਸਿਖਿਆ ਦੇਣ ਨੂੰ ਤਿਆਰ ਹਾਂ।
ਪਰ ਜੋ ਭਾਰਤ ਸਰਕਾਰ ਦੀਆਂ ਹਦਾਇਤਾਂ ਹਨ ਕਿ ਉਹਨਾਂ ਬਚਿਆ ਦੀਆਂ ਫੀਸਾਂ ਸਕੂਲਾਂ ਨੂੰ ਦਿਤੀਆ ਜਾਣ ਅਤੇ ਉਹਨਾਂ ਬਚਿਆਂ ਦੀ ਪੰਜਾਬ ਸਿੱਖਿਆ ਵਿਭਾਗ ਮਾਨਯੋਗ ਡੀ.ਈ.ਓ. ਸਾਹਿਬਾਨ ਨੇ ਲਿਸਟ ਭੇਜਣੀ ਹੁੰਦੀ ਹੈ ਅਤੇ ਅਸੀਂ ਉਹ ਬਚੇ ਦਾਖਲ ਕਰਨੇ ਹੁੰਦੇ ਹਨ। ਫਿਰ ਬਾਰ-ਬਾਰ ਸਕੂਲਾਂ ਦੀਆ ਝੂਠੀਆਂ ਸ਼ਿਕਾਇਤਾਂ ਕਿਉਂ ਕੀਤੀਆ ਜਾ ਰਹੀਆ ਹਨ ਅਤੇ ਬਲੈਕਮੇਲ ਕਿਉਂ ਕੀਤਾ ਜਾਂਦਾ ਹੈ ਅਗਰ ਇਹ ਸੰਸਥਾ ਜੋ ਅਖਬਾਰਾਂ ਵਿਚ ਝੂਠੀਆ ਸ਼ਿਕਾਇਤਾਂ ਕਰਦੀ ਹੈ ਜੇਕਰ ਇਹ ਬਾਜ ਨਾ ਆਈ ਤਾਂ ਇਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਨ ਤੇ ਮਜਬੂਰ ਹੋਵਾਂਗੇ।