ਅੰਮ੍ਰਿਤਸਰ, 2 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪਿੰਡ ਚੰਨਣਕੇ ਦੇ ਐਨ, ਆਰ ਆਈ ਵਾਰਸ ਬਲਹਾਰ ਸਿੰਘ ਸੁਖਰਾਜ ਸਿੰਘ ਨੇ ਆਪਣੇ ਬਜੁਰਗਾਂ ਸ, ਅਰਜਨ ਸਿੰਘ (ਦਾਦਾ) ਮਾਸਟਰ ਝਿਰਮਲ ਸਿੰਘ, ਮਾਸਟਰ ਨਿਰਮਲ ਸਿੰਘ ਦੀ ਯਾਦ ਵਿੱਚ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਆਨੰਦ ਕਾਰਜ ਕਰਵਾਏ ਗਏੇ। ਇਸ ਦੌਰਾਨ ਲੜਕੀਆਂ ਨੂੰ ਘਰ ਵਰਤਨ ਲਈ ਯੋਗ ਸਮਾਨ ਵੀ ਦਿੱਤਾ ਗਿਆ ਜੌੜੀਆ ਨੂੰ ਆਸ਼ੀਰਵਾਦ ਦੇਣ ਲਈ ਉਨ੍ਹਾਂ ਦਾ ਸਾਰਾ ਪਰਿਵਾਰ ਹਾਜ਼ਰ ਹੋਇਆ।
ਇਹ ਵੀ ਖਬਰ ਪੜੋ : — ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਐਲਾਨੇ 2 ਉਮੀਦਵਾਰ, ਵੇਖੋ ਲਿਸਟ
ਇਸ ਦੌਰਾਨ ਟੈਲੀਫੋਨ ਤੇ ਪਿੰਡ ਦੇ ਸਾਬਕਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਰਣਜੀਤ ਸਿਘ ਰੰਧਾਵਾ ਜੀ ਨੇ ਜੌੜਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਸਮਾਜ ਸੇਵੀ ਆਕਾਸ਼ ਟਰਾਂਸਪੋਰਟ ਡੁੱਬਈ ਦੇ ਮਾਲਕ ਸ, ਹਰਜਿੰਦਰ ਸਿੰਘ ਜਲਾਲ ਉਸਮਾ, ਅਤੇ ਸਮਾਜ ਸੇਵੀ ਮਾਸਟਰ ਗੁਰਪਰੀਤ ਸਿੰਘ ਜਲਾਲ ਉਚੇਚੇ ਤੌਰ ਤੇ ਸੁਭਾਗ ਭਰੀਆਂ ਜੌੜੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ।
ਇਸ ਮੌਕੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਹਰਵਿੰਦਰ ਸਿੰਘ, ਇਕਬਾਲ ਸਿੰਘ,ਹਰਭਾਲ ਸਿੰਘ , ਸਮਾਜ ਸੇਵੀ ਸ, ਹਰਜਿੰਦਰ ਸਿੰਘ ਜਲਾਲ ਉਸਮਾ, ਸਮਾਜ ਸੇਵੀ ਮਾਸਟਰ ਗੁਰਪਰੀਤ ਸਿੰਘ ਜਲਾਲ, ਕੁਲਵਿੰਦਰ ਸਿੰਘ ਮਿੱਠਾ, ਜਥੇਦਾਰ ਹਰਗੋਪਾਲ ਸਿੰਘ ਚੌਕ ਮਹਿਤਾ, ਪ੍ਰਧਾਨ ਹਰਜੀਤ ਸਿੰਘ ਫੋਜੀ,ਆਦਿ ਸੰਗਤਾਂ ਹਾਜ਼ਰ ਸਨ ਇਸ ਮੌਕੇ ਚਾਹ ਪਕੌੜੇ, ਮਠਿਆਈਆ ,ਠੰਡੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।