ਗੁਰਪ੍ਰਤਾਪ ਸਿੰਘ ਤਹਿਸੀਲ ਅੰਮ੍ਰਿਤਸਰ -1 ਦੇ ਬਣੇ ਪ੍ਰਧਾਨ

ਅੰਮ੍ਰਿਤਸਰ 28 ਅਗਸਤ (ਰਾਜੇਸ਼ ਡੈਨੀ) – ਤਹਿਸੀਲ ਅੰਮ੍ਰਿਤਸਰ -1 ਵਿਖੇ ਮਨਿਸਟੀਰੀਅਲ ਯੂਨੀਅਨ ਸਿੱਖਿਆ ਵਿਭਾਗ ਅੰਮ੍ਰਿਤਸਰ ਦੀ ਜਿਲਾ ਪ੍ਰਧਾਨ ਸ੍ਰੀ ਮਲਕੀਅਤ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਅੰਮ੍ਰਿਤਸਰ-1 ਦੀ ਚੋਣ ਕਰਵਾਈ ਗਈ। ਜਿਸ ਵਿੱਚ ਸ੍ਰੀ ਗੁਰਪ੍ਰਤਾਪ ਸਿੰਘ ਨੂੰ ਤਹਿਸੀਲ ਪ੍ਰਧਾਨ ਸਰਵਸੰਮਤੀ ਨਾਲ ਚੁਣ ਲਿਆ। ਇਸ ਮੌਕੇ ਸ੍ਰੀ ਗਗਨਦੀਪ ਸਿੰਘ ਨੂੰ ਜਨਰਲ ਸਕੱਤਰ , ਸ੍ਰੀ ਅਮਰੀਸ਼ ਸ਼ਰਮਾਂ ਨੂੰ ਵਿੱਤ ਸਕੱਤਰ ,ਸ੍ਰੀ ਰਮਿੰਦਰ ਕਮੁਾਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਸ਼ੰਕਰ ਰਾਜਪੂਤ ਨੂੰ ਜਿਲੇ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਸ੍ਰੀ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ ਅਤੇ ਯੂਨੀਅਨ ਦੀ ਹਰੇਕ ਮੁਸ਼ਕਲ ਦਾ ਹੱਲ ਕਰਨ ਲਈ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਸ੍ਰੀ ਗੁਰਪਾਲ ਸਿੰਘ,ਸ੍ਰੀ ਧਰਮਿੰਦਰ ਸ਼ਿੰਘ,ਸ੍ਰੀ ਸੁਖਦੇਵ ਸਿੰਘ ,ਸ੍ਰੀ ਗੁਰਦੀਪ ਸਿੰਘ, ਸ੍ਰੀ ਗੁਰਬਿੰਦਰ ਸਿੰਘ,ਸ੍ਰੀ ਤਜਿੰਦਰ ਕੁਮਾਰ,ਸ੍ਰੀ ਅਮਰਜੋਤ ਸਿੰਘ,ਸ੍ਰੀ ਅਮਰਪ੍ਰੀਤ ਸਿੰਘ,ਸ੍ਰੀ ਸੁਰਿਦਰ ਸਿੰਘ,ਸ੍ਰੀ ਜਤਿੰਦਰ ਸਿੰਘ,ਸ੍ਰੀ ਆਤਮਦੇਵ ,ਸ੍ਰੀ ਸਾਹਿਲ ਸਲਵਾਨ,ਸ੍ਰੀ ਨਿਸ਼ਾਨ ਸਿੰਘ ਅਤੇ ਹੋਰ ਸਾਥੀ ਮੌਜੂਦ ਸਨ।

You May Also Like