ਰਾਸਾ ਯੂ.ਕੇ. ਪੰਜਾਬ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਯੂ.ਐਸ.ਏ. ਦੀ ਐਮਬੈਂਸੀ ਦਾ ਦਫਤਰ ਅਤੇ ਅੰਮ੍ਰਿਤਸਰ ਤੋਂ ਸਿਧੀਆ ਕੌਮਾਂਤਰੀ ਉਡਾਣਾਂ ਚਲਾਉਣ ਦੀ ਕੀਤੀ ਮੰਗ : ਹਰਪਾਲ ਸਿੰਘ ਰਾਸਾ ਯੂ.ਕੇ

ਅੰਮ੍ਰਿਤਸਰ, 3 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਚ ਹਰ ਰੋਜ ਡੇਢ ਤੋਂ 2 ਲੱਖ ਯਾਤਰੂ ਗੁਰੂ ਕੀ ਨਗਰੀ ਦੇ ਦਰਸ਼ਨ ਕਰਨ ਆਉਂਦੇ ਹਨ ਅਤੇ ਬਹੁਤ ਸਾਰੇ ਲੋਕ ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਦੇ ਗੁਰੂ ਘਰ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਿਰ, ਜਲਿਆਵਾਲਾ ਬਾਗ, ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੇਖਣ ਆਉਂਦੇ ਹਨ। ਮਾਂਝੇ ਦੇ ਬਹੁਤ ਸਾਰੇ ਬੱਚੇ ਜਿਵੇਂ ਅਮਰੀਕਾ, ਕਨੇਡਾ, ਨਿਊਜੀਲੈਂਡ, ਅਸਟ੍ਰੇਲੀਆ ਵਿਚ ਪੜਣ ਲਈ ਗਏ ਹੋਏ ਹਨ। ਉਹਨਾਂ ਦੇ ਮਾਂ-ਬਾਪ ਅਤੇ ਰਿਸ਼ਤੇਦਾਰ ਅਕਸਰ ਹੀ ਬਾਹਰ ਅੰਦਰ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਵੱਖ-ਵੱਖ ਦੇਸ਼ਾਂ ਵਿਚ ਵਸ ਰਹੇ ਪੰਜਾਬੀ ਅਤੇ ਗੁਰੂ ਨਾਨਕ ਨਾਮਲੇਵਾ ਸੰਗਤ ਗੂਰੂ ਕੀ ਨਗਰੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ।ਤਾਂ ਉਹਨਾਂ ਨੂੰ ਦਿੱਲੀ ਤੋਂ ਚੜਣਾ ਅਤੇ ਉਤਰਨਾ ਪੈਂਦਾ ਹੈ। ਉਹਨਾਂ ਨੂੰ ਆਉਣ ਜਾਣ ਦੀ ਬੜੀ ਮੁਸ਼ਕਿਲ ਆਉਂਦੀ ਹੈ।

ਇਹ ਵੀ ਖਬਰ ਪੜੋ : — ਸੁਖਬੀਰ ਬਾਦਲ ਵੱਲੋਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਕਮੇਟੀ ਦਾ ਐਲਾਨ

ਇਸ ਲਈ ਅੱਜ ਯੂ.ਕੇ. ਰਾਸਾ ਦੀ ਟੀਮ ਨੇ ਮਾਨਯੋਗ ਟੀ.ਐਸ. ਸੰਧੂ ਸਾਬਕਾ ਅਬੈਂਸਟਰ ਯੂ.ਐਸ.ਏ. ਅਤੇ ਉਹਨਾਂ ਨਾਲ ਆਏ ਯੂ.ਐਸ.ਏ. ਤੋਂ ਕੰਪਨੀ ਦੇ ਡਾਇਰੈਕਟਰ ਪਾਸੋਂ ਮੰਗ ਕੀਤੀ ਕਿ ਭਾਰਤ ਸਰਕਾਰ ਦਾ ਰਾਬਤਾ ਕਾਇਮ ਕਰਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਐਮਬੈਂਸੀ ਦਾ ਦਫਤਰ ਖੌਲਿਆ ਜਾਵੇ ਅਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚੋਂ ਸਿਧੀਆ ਉਡਾਣਾ ਭਰਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮਾਂਝੇ ਦੀ ਸੰਗਤ ਨੂੰ ਪਰੇਸ਼ਾਨੀ ਨਾ ਆਵੇ। ਇਸ ਸਬੰਧ ਵਿਚ ਉਹਨਾਂ ਨੂੰ ਰਾਸਾ ਯੂ.ਕੇ. ਵਲੋਂ ਅੰਮ੍ਰਿਤਸਰ ਤਾਜ ਹੋਟਲ ਵਿਚ ਸਨਮਾਨਿਤ ਕੀਤਾ ਗਿਆ ਅਤੇ ਆਪਣੀ ਗੱਲ ਰੱਖੀ ਅਤੇ ਉਹਨਾਂ ਨੇ ਵਿਸ਼ਵਾਸ਼ ਦਿਵਾਇਆ ਕਿ ਸਾਡੀ ਗੱਲ ਚਲ ਰਹੀ ਹੈ ਬਹੁਤ ਜਲਦੀ ਇਸ ਸਬੰਧੀ ਫੈਸਲਾ ਆ ਜਾਵੇਗਾ। ਇਸ ਟੀਮ ਵਿਚ ਸ. ਹਰਪਾਲ ਸਿੰਘ ਯੂ.ਕੇ., ਸ. ਐਚ.ਐਸ. ਕਠਾਨੀਆ, ਸ੍ਰੀ ਰਵੀ ਪਠਾਨੀਆ, ਸ੍ਰੀ ਰਵੀ ਕੁਮਾਰ ਸ਼ਰਮਾ, ਸ੍ਰੀ ਸੰਜੀਵ ਸ਼ਰਮਾ, ਸ. ਪਲਵਿੰਦਰ ਸਿੰਘ ਆਦਿ ਇਹਨਾਂ ਮੈਂਬਰਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਆਪਣਾ ਪੱਖ ਰੱਖਿਆ ਅਤੇ ਫਿਰ ਉਹਨਾਂ ਨੇ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ।

You May Also Like