ਅੰਮ੍ਰਿਤਸਰ, 4 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਡਿੰਪੀ ਚੌਹਾਨ ਦੀ ਅਗਵਾਈ ਵਿੱਚ ਈ ਰਿਕਸ਼ਾ ਯੁਨੀਅਨ ਦਾ ਇਕ ਪ੍ਰਤੀਨਿਧੀ ਮੰਡਲ ਪ੍ਰਧਾਨ ਗੁਰਚਰਨ ਸਿੰਘ, ਵਿਸ਼ਾਲ ਸਹਦੇਵ,ਤੇ ਰਾਜਾ ਦੀ ਅਗਵਾਈ ਵਿੱਚ ਵਿਧਾਇਕ ਹਲਕਾ ਉੱਤਰੀ ਕੁਵਰ ਵਿਜੈ ਪਰਤਾਪ ਸਿੰਘ ਨੂੰ ਮਿਲਿਆ ਅਤੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਤੋਂ ਵਿਧਾਇਕ ਨੂੰ ਜਾਣੂ ਕਰਵਾਇਆ! ਵਫਦ ਵਿੱਚ ਸ਼ਾਮਿਲ ਆਗੂਆਂ ਨੇ ਉਹਨਾਂ ਨੂੰ ਕਿਹਾ ਕਿ ਦਰਬਾਰ ਸਾਹਿਬ ਦੇ ਨਾਲ ਲਗਦੇ ਇਲਾਕਿਆਂ ਵਿੱਚ ਉਹਨਾਂ ਨੂੰ ਈ ਰਿਕਸ਼ਾ ਵਿੱਚ ਵੱਖ ਵੱਖ ਥਾਵਾਂ ਤੋਂ ਬੱਸ ਅੱਡੇ ਰੇਲਵੇ ਸਟੇਸ਼ਨ ਤੋਂ ਸ਼੍ਰੀ ਦਰਬਾਰ ਸਾਹਿਬ ਜਾਣ ਵਾਲਿਆਂ ਸਵਾਰੀਆਂ ਨੂੰ ਲੈ ਕੇ ਆਣ ਜਾਣ ਨਹੀਂ ਦਿੱਤਾ ਜਾਂਦਾ ਸ਼ਾਸ਼ਤਰੀ ਮਾਰਕੀਟ, ਕਟਰਾ ਆਹਲੂਵਾਲੀਆ, ਦਰਸ਼ਨੀ ਡਿਉੜੀ, ਗੂਰੂ ਬਜਾਰ, ਆਦਿ ਇਲਾਕਿਆਂ ਵਿੱਚ ਟਰੈਫਿਕ ਪੁਲਿਸ ਕਰਮਚਾਰੀ ਖੜੇ ਹਨ ਉਹ ਸਾਨੂੰ ਈ ਰਿਕਸ਼ਾ ਲੈ ਕੇ ਦਰਬਾਰ ਸਾਹਿਬ ਦੇ ਕੋਲ ਨਹੀਂ ਜਾਣ ਦਿੰਦੇ ਉਹਨਾਂ ਨੂੰ ਸਵਾਰੀਆਂ ਸਮੇਤ ਤੰਗ ਪ੍ਰੇਸ਼ਾਨ ਕਿੱਤਾ ਜਾਂਦਾ ਹੈ! ਓਹਨਾਂ ਨੇ ਵਿਧਾਇਕ ਕੁੰਵਰ ਵਿਜੈ ਪਰਤਾਪ ਸਿੰਘ ਕੋਲੋਂ ਮੰਗ ਕੀਤੀ ਕਿ ਸਾਨੂੰ ਇਕ ਤਰਫੋਂ ਆਣ ਜਾਣ ਦਾ ਰਾਹ ਦਿੱਤਾ ਜਾਵੇ! ਕਿਉਂਕਿ ਅਸੀਂ ਵੀ ਅਪਣੇ ਬਾਲ ਬੱਚਿਆਂ ਨੂੰ ਰੋਟੀ ਖਵੁਣੀ ਅਤੇ ਉਹਨਾਂ ਨੂੰ ਪੜ੍ਹਾਉਣਾ ਲਿਖੂਣਾ ਹੈ! ਸਾਡਾ ਕੰਮ ਕਾਰ ਬਿਲਕੁਲ ਬੰਦ ਹੋ ਗਿਆ ਹੈ! ਈ ਰਿਕਸ਼ਾ ਯੁਨੀਅਨ ਦੇ ਆਗੂਆਂ ਨੇ ਕਿਹਾ ਕਿ ਅਗਰ ਸਾਡੀਆਂ ਮੁਸ਼ਕਲਾਂ ਨੂੰ ਹਲ ਨਹੀਂ ਕਿਤਾ ਗਿਆ ਤੇ ਉਹਨਾਂ ਦੇ ਸਾਰੇ ਅਹੁਦੇਦਾਰ ਭੁੱਖ ਹੜਤਾਲ ਸ਼ੁਰੂ ਕਰਨਗੇ! ਡਿੰਪੀ ਚੌਹਾਨ ਨੇ ਕਿਹਾ ਕਿ ਵਿਧਾਇਕ ਕੁੰਵਰ ਵਿਜੈ ਪਰਤਾਪ ਨੇ ਵਫਦ ਨੂੰ ਇਹ ਭਰੋਸਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਉਹ ਇਹਨਾਂ ਮੁਸ਼ਕਲਾਂ ਨੂੰ ਪੁਲਿਸ ਕਮਿਸ਼ਨਰ ਅਤੇ ਹੋਰ ਟਰੈਫਿਕ ਪੁਲਿਸ ਆਧਕਾਰੀਆ ਨਾਲ ਗੱਲਬਾਤ ਕਰਕੇ ਹਲ ਕਰਵਾਉਣਗੇ!
ਡਿੰਪੀ ਚੌਹਾਨ ਦੀ ਅਗਵਾਈ ਵਿੱਚ ਈ ਰਿਕਸ਼ਾ ਯੁਨੀਅਨ ਦੇ ਆਗੂਆਂ ਨੇ ਵਿਧਾਇਕ ਕੁੰਵਰ ਵਿਜੈ ਨੂੰ ਆਪਣੀਆਂ ਮੁਸ਼ਕਲਾਂ ਤੋਂ ਕਰਵਾਇਆ ਜਾਣੂ
