ਗਲੋਬਲ ਇੰਸਟੀਚਿਊਟ ਵੱਲੋਂ ਵਿਸ਼ਵ ਵਿਕਲਾਂਗ ਦਿਹਾੜਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 6 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਦਿਵਯਾਂਗ ਬੱਚਿਆਂ ਨੂੰ ਪ੍ਰੋਤਸਾਹਨ ਲਈ ਅਤੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਉਦੇਸ਼ ਨਾਲ ਗਲੋਬਲ ਇੰਸਟੀਚਿਊਟ ਫਾਰ ਚਾਇਲਡਹੁਡ ਡਿਸੇਬਿਲਟੀ (ਜੀ.ਆਈ.ਸੀ.ਡੀ) ਵੱਲੋਂ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਵਿਖੇ ਵਿਸ਼ਵ ਵਿਕਲਾਂਗ ਦਿਹਾੜਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਸੰਸਥਾ ਦੇ ਸੰਸਥਾਪਕ ਚੇਅਰਮੈਂਨ ਸਮਾਜ ਸੇਵੀ ਸ਼੍ਰੀ ਅਰੂਣ ਖੰਨਾ ਅਤੇ ਸੰਰਕਸ਼ਕ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਕਾਲਜ ਦੇ ਅਧਿਯਕਸ਼ ਸ਼੍ਰੀ ਅਰਵਿੰਦ ਸ਼ਰਮਾ, ਪਿੰ੍ਰ. ਡਾ. ਅੰਜੂ ਮਹਿਤਾ, ਪ੍ਰੋਗਰਾਮ ਸੰਚਾਲਕ ਡਾ. ਨੀਰਜ ਸ਼ਰਮਾ ਅਤੇ ਉਹਨਾਂ ਦੇ ਸਟਾਫ ਦਾ ਯੋਗਦਾਨ ਰਿਹਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਇੰਪਰੂਵਮੈਂਟ ਟ੍ਰਸ਼ਟ ਦੇ ਚੇਅਰਪਰਸਨ ਸ਼੍ਰੀ ਅਸ਼ੋਕ ਤਲਵਾਰ ਸਨ।

ਇਹ ਵੀ ਖਬਰ ਪੜੋ : — ਪੁਲਿਸ ਮੁਲਾਜਮਾਂ ਦੀਆਂ ਗਲਤੀਆਂ ਦੀ ਹੋਣੀ ਚਾਹੀਦੀ ਸਖਤ ਸਜ਼ਾ : ਡਾ ਦਲੇਰ ਸਿੰਘ ਮੁਲਤਾਨੀ

ਗੈਸ਼ਟ ਆਫ ਓਨਰ ਦੇ ਰੁਪ ਵਿੱਚ ਬਾਲ ਸਪੈਸ਼ਲਿਸ਼ਟ ਡਾ. ਮਨਪ੍ਰੀਤ ਕੌਰ, ਦਿਵਯਾਂਗ ਸਪੈਸ਼ਲਿਸ਼ਟ ਡਾ. ਪ੍ਰੇਰਣਾ ਖੰਨਾ, ਡਾ, ਹੀਰਾ ਲਾਲ ਦੁੱਗਲ, ਸਮਾਜ ਸੇਵੀ ਜਗਦੀਸ਼ ਮੇਹਰਾ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਸ਼੍ਰੀ ਅਸ਼ੋਕ ਤਲਵਾਰ ਨੇ ਇਸ ਪ੍ਰੋਗਰਾਮ ਦੀ ਤਰੀਫ ਕਰਦੇ ਹੋਏ ਸੰਸਥਾ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ। ਸ਼੍ਰੀ ਅਰੂਣ ਖੰਨਾ ਨੇ ਕਿਹਾ ਕਿ ਮਾਨਸਿਕ ਦਿਵਯਾਂਗ ਬੱਚਿਆਂ ਨੂੰ ਆਤਮ ਨਿਰਭਰ ਬਨਾਉਣਾ ਹੀ ਮੇਰੇ ਜੀਵਨ ਦਾ ਉਦੇਸ਼ ਹੈ। ਇਹਨਾਂ ਬੱਚਿਆਂ ਵਿੱਚ ਛੁੱਪੀ ਹੋਈ ਕਲਾ ਨੂੰ ਪਹਿਚਾਨਣਾ ਸਾਡੀ ਡਿਉਟੀ ਹੈ। ਡਾ. ਸਵਰਾਜ ਗਰੋਵਰ ਨੇ ਕਿਹਾ ਮਾਨਸਿਕ ਦਿਵਯਾਂਗ ਬੱਚੇ ਸਾਡੇ ਦੇਸ਼ ਦਾ ਕੀਮਤੀ ਤੋਫਾ ਹਨ। ਇਹਨਾਂ ਨੇ ਆਪਣੇ ਰੁਤਬੇ ਦਾ ਪਰਚਮ ਸਾਰੇ ਸੰਸਾਰ ਵਿੱਚ ਲਹਿਰਾਇਆ ਹੈ। ਸ਼੍ਰੀ ਅੰਜੂ ਮਹਿਤਾ ਨੇ ਕਿਹਾ ਕਿ ਗਲੋਬਲ ਇੰਸਟੀਚਿਊਟ ਵੱਲੋਂ ਹੋਇਆ ਇਹ ਪ੍ਰੋਗਰਾਮ ਸਾਰੇ ਸਮਾਜ ਲਈ ਪ੍ਰੇਰਨਾ ਹੈ।

ਡਾ. ਮਨਮੀਤ ਕੌਰ ਨੇ ਕਿਹਾ ਸ਼ਰੀਰ ਵਿੱਚ ਕੁਦਰਤੀ ਦੀ ਕਮੀ ਦੇ ਕਾਰਨ ਵਿਕਲਾਂਗਤਾ ਹੁੰਦੀ ਹੈ। ਗਲੋਬਲ ਇੰਸਟੀਚਿਊਟ ਜਿਹੀਆਂ ਸੰਸਥਾਵਾਂ ਹੀ ਠੀਕ ਇਲਾਜ ਕਰ ਸਕਦੀਆਂ ਹਨ। ਡਾ. ਪ੍ਰੇਰਨਾ ਖੰਨਾ ਨੇ ਕਿਹਾ ਕਿ ਗਲੋਬਲ ਇੰਸਟੀਚਿਊਟ ਪੂਰੇ ਉਤਰ ਭਾਰਤ ਵਿੱਚ ਇਕ ਹੈ।ਹਸਪਤਾਲਾਂ ਵਿਚ ਇਹੋ ਜਿਹੇ ਬੱਚਿਆਂ ਦੇ ਇਲਾਜ ਦੀ ਸਹੁਲਤ ਨਹੀ ਹੈ। ਇਹੋ ਜਿਹੇ ਬੱਚੇ ਠੀਕ ਇਲਾਜ ਨਾਲ ਸਮਾਜ ਦੇ ਚੰਗੇ ਨਾਗਰਿਕ ਬਣ ਸਕਦੇ ਹਨ। ਪ੍ਰੋਗਰਾਮ ਵਿਚ ਡੀ.ਐਸ.ਐਸ.ਓ ਸ਼੍ਰੀਮਤੀ ਸਵਿਤਾ ਭਗਤ, ਸ਼੍ਰੀ ਜਗਦੀਸ਼ ਮੇਹਰਾ, ਸਰੋਜ ਚਾਵਲਾ, ਆਗੋਸ਼ ਹੋਲਡਿੰਗ ਹੈਂਡ ਦੇ ਮਨਿੰਦਰ ਕੌਰ, ਕਮਲਜੀਤ ਸਿੰਘ ਅਤੇ ਹੋਰ ਕਈ ਡਾਕਟਰ ਮੌਜੁਦ ਹਨ। ਪਿੰਗਲਵਾੜਾ ਤੋਂ ਆਏ ਹੋਏ ਦਿਵਯਾਂਗ ਧੀਆਂ ਨੇ ਬੜਾ ਸੋਹਨਾ ਡਾਂਸ ਪੇਸ਼ ਕਰਕੇ ਖੁਬ ਤਾਲੀਆਂ ਬਟੋਰੀਆਂ।ਰਾਸ਼ਟਰ ਗਾਨ ਦੇ ਨਾਲ ਪ੍ਰੋਗਰਾਮ ਖਤਮ ਕੀਤਾ ਗਿਆ। ਸਾਰੇ ਬੱਚਿਆਂ ਨੂੰ ਮਿਠਾਇਆਂ ਅਤੇ ਫਲ ਵੰਡੇ ਗਏ।

You May Also Like