ਬਠਿੰਡਾ, 9 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਬਠਿੰਡਾ ’ਚ ਇਕ ਲੜਕੀ ਨੇ ਹੋਟਲ ਦੇ ਕਮਰੇ ’ਚ ਨੌਜਵਾਨ ਦਾ ਗਲਾ ਵੱਢ ਦਿੱਤਾ। ਉਸ ਨੇ ਬਲੇਡ ਨਾਲ ਗਰਦਨ ’ਤੇ ਵਾਰ ਕੀਤਾ ਸੀ, ਜਿਸ ਕਾਰਨ ਪੂਰੇ ਕਮਰੇ ’ਚ ਖੂਨ ਹੀ ਖੂਨ ਸੀ। ਹਾਲਾਂਕਿ ਨੌਜਵਾਨ ਵਾਲ-ਵਾਲ ਬਚ ਗਿਆ ਹੈ ਅਤੇ ਉਸ ਦਾ ਬਠਿੰਡਾ ਏਮਜ਼ ’ਚ ਇਲਾਜ ਚੱਲ ਰਿਹਾ ਹੈ। ਸਿਵਲ ਲਾਈਨ ਥਾਣੇ ਦੇ ਐਸਐਚਓ ਹਰਜੋਤ ਸਿੰਘ ਅਨੁਸਾਰ ਲੜਕੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅਨੁਸਾਰ ਮੰਗਲਵਾਰ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਹਨੂੰਮਾਨ ਚੌਕ ਨੇੜੇ ਮੂਨ ਸਟਾਰ ਹੋਟਲ ਵਿਚ ਇੱਕ ਲੜਕੀ ਨੇ ਇੱਕ ਨੌਜਵਾਨ ’ਤੇ ਬਲੇਡ ਨਾਲ ਹਮਲਾ ਕਰ ਦਿੱਤਾ ਹੈ। ਇਹ ਜਾਣਕਾਰੀ ਸਮਾਜ ਸੇਵੀ ਸੰਸਥਾ ਦੇ ਮੈਂਬਰ ਸੰਦੀਪ ਗੋਇਲ ਨੇ ਦਿੱਤੀ।